ਆਕਲੈਂਡ (ਹਰਪ੍ਰੀਤ ਸਿੰਘ) - ਦ ਐਜੁਕੇਸ਼ਨ ਰੀਵਿਊ ਵਲੋਂ ਪ੍ਰਕਾਸ਼ਿਤ ਤਾਜਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸਕੂਲ ਸ਼ੁਰੂ ਕਰਨ ਵਾਲੇ ਨਿਊਜੀਲੈਂਡ ਦੇ 5 ਸਾਲਾਂ ਦੇ ਬੱਚਿਆਂ ਵਿੱਚ ਬੋਲਣ ਨੂੰ ਲੈ ਕੇ ਦਿੱਕਤਾਂ ਸਾਹਮਣੇ ਆ ਰਹੀਆਂ ਹਨ, ਬੱਚੇ ਚੰਗੀ ਤਰ੍ਹਾਂ ਵਿਆਕਰਣ ਦਾ ਉਚਾਰਣ ਨਹੀਂ ਕਰ ਪਾ ਰਹੇ। ਹਾਲਾਤ ਅਜਿਹੇ ਹਨ ਕਿ ਬੱਚੇ 4-5 ਸ਼ਬਦਾਂ ਦੇ ਵਾਕ ਬੋਲਣ ਵਿੱਚ ਵੀ ਦਿੱਕਤ ਮਹਿਸੂਸ ਕਰ ਰਹੇ ਹਨ। ਇਸ ਦਾ ਕਾਰਨ ਅਧਿਆਪਕਾਂ ਨੇ ਬੱਚਿਆਂ ਵਲੋਂ ਮੋਬਾਇਲ ਜਾਂ ਟੇਬਲੇਟ 'ਤੇ ਬਿਤਾਇਆ ਜਾਣ ਵਾਲਾ ਲੋੜ ਤੋਂ ਵੱਧ ਸਮਾਂ ਅਤੇ ਕਿਤਾਬਾਂ ਆਦਿ ਦੀ ਵਰਤੋਂ ਨੂੰ ਘੱਟ ਵਰਤਿਆ ਜਾਣਾ ਦੱਸਿਆ ਗਿਆ ਹੈ। ਸੋ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈਕੇ ਉਨ੍ਹਾਂ ਦਾ ਖਿਆਲ ਰੱਖੋ ਤਾਂ ਜੋ ਉਨ੍ਹਾਂ ਵਿੱਚ ਹਰ ਤਰ੍ਹਾਂ ਦੇ ਸਕਿਲੱ ਡਵੈਲਪ ਹੋ ਸਕਣ।