ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਆਕਲੈਂਡ ਦਾ ਗੁਰਸਿੱਖ ਨੌਜਵਾਨ ਗੁਰਲਾਲ ਸਿੰਘ ਜੋ ਬੀਤੇ ਬੁੱਧਵਾਰ ਭਰ ਜਵਾਨੀ ਵਿੱਚ ਅਕਾਲ ਚਲਾਣਾ ਕਰ ਗਿਆ ਸੀ, ਦੀ ਮ੍ਰਿਤਕ ਦੇਹ ਵਾਪਿਸ ਇੰਡੀਆ ਭੇਜਣ ਲਈ ਭਾਈਚਾਰੇ ਨੂੰ ਮੱਦਦ ਦੀ ਬੇਨਤੀ ਹੋਈ ਸੀ। ਭਾਈਚਾਰੇ ਨੇ ਇਸ ਔਖੇ ਵੇਲੇ ਪਰਿਵਾਰ ਦੀ ਪੂਰੀ ਮੱਦਦ ਕੀਤੀ ਤੇ ਸਿਰਫ 2 ਦਿਨਾਂ ਵਿੱਚ $50,000 ਦੇ ਕਰੀਬ ਰਾਸ਼ੀ ਇੱਕਠੀ ਹੋ ਗਈ। ਹੁਣ ਪਰਿਵਾਰ ਵਲੋਂ ਬੇਨਤੀ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਰ ਆਰਥਿਕ ਮੱਦਦ ਨਾ ਕੀਤੀ ਜਾਏ ਤੇ ਇਸ ਔਖੇ ਵੇਲੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਬਲ ਬਖਸ਼ੇ ਜਾਣ ਦੀ ਅਰਦਾਸ ਕਰੇ।