ਆਕਲੈਂਡ (ਹਰਪ੍ਰੀਤ ਸਿੰਘ) - 2022 ਤੋਂ ਬਾਅਦ ਨਿਊਜੀਲੈਂਡ ਆਉਣ ਵਾਲੇ ਵੀਜੀਟਰ ਵੀਜੇ ਵਾਲਿਆਂ ਵਿੱਚ ਬਹੁਤਿਆਂ ਵਲੋਂ ਅਸਾਇਲਮ ਲਗਾਏ ਜਾਣ ਤੇ ਓਵਰਸਟੇਅ ਹੋਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਤੇ ਇਸੇ ਕਾਰਨ ਇਮੀਗ੍ਰੇਸ਼ਨ ਨਿਊਜੀਲੈਂਡ ਵੀਜੀਟਰ ਵੀਜਾ ਫਾਈਲਾਂ ਨੂੰ ਬਹੁਤ ਸਖਤਾਈ ਨਾਲ ਨਜਿੱਠਣ ਲੱਗ ਪਈ ਹੈ ਤੇ ਇਸ ਦਾ ਮਾੜਾ ਪ੍ਰਭਾਵ ਨਿਊਜੀਲੈਂਡ ਰਹਿੰਦੇ ਪ੍ਰਵਾਸੀਆਂ ਨੂੰ ਝੱਲਣਾ ਪੈ ਰਿਹਾ ਹੈ, ਜਿਨ੍ਹਾਂ ਨੂੰ ਆਪਣੇ ਮਾਪਿਆਂ ਦੇ ਵੀਜੀਟਰ ਵੀਜੇ ਤੱਕ ਲਗਵਾਉਣ ਵਿੱਚ ਦਿੱਕਤਾਂ ਆ ਰਹੀਆਂ ਹਨ। ਕਈ ਮਾਮਲਿਆਂ ਵਿੱਚ ਤਾਂ ਵਾਰ-ਵਾਰ ਐਪਲੀਕੇਸ਼ਨ ਲਾਏ ਜਾਣ ਦੇ ਬਾਵਜੂਦ ਰਫਿਊਜਲਾਂ ਦਾ ਦੌਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ 54 ਸਾਲਾ ਮਹਿਲਾ ਅਸ਼ੋਕਾ ਪਥੀਰਾਨਾ ਦਾ ਹੈ, ਜਿਸ ਦੀ ਧੀ ਤੇ ਜਵਾਈ ਨਿਊਜੀਲੈਂਡ ਦੇ ਪੀ ਆਰ ਹਨ ਤੇ ਉਨ੍ਹਾਂ ਦੀ ਇੱਕ ਸਾਲ ਦੀ ਧੀ ਐਲੀਨਾ ਵੀ ਹੈ,ਜੋ ਨਿਊਜੀਲੈਂਡ ਦੀ ਸੀਟੀਜਨ ਹੈ, ਪਰ ਵਾਰ-ਵਾਰ ਐਪਲੀਕੇਸ਼ਨ ਲਾਏ ਜਾਣ ਦੇ ਬਾਵਜੂਦ ਅਸ਼ੋਕਾ ਦਾ ਵੀਜਾ ਇਹ ਕਹਿੰਦਿਆਂ ਰੱਦ ਕਰ ਦਿੱਤਾ ਗਿਆ ਕਿ ਅਸ਼ੋਕਾ ਦੇ ਟਾਈ ਸ਼੍ਰੀਲੰਕਾ ਨਾਲ ਮਜਬੂਤ ਨਹੀਂ ਹਨ ਅਤੇ ਜਿਵੇਂ ਕਿ ਉਹ ਕੋਈ ਕੰਮ ਆਦਿ ਨਹੀਂ ਕਰਦੀ।
ਪਰ ਕਿਉਂਕਿ ਇਹ ਸਰਾਸਰ ਧੱਕਾ ਹੀ ਜਾਪਦਾ ਸੀ ਤਾਂ ਇਸੇ ਲਈ ਜਦੋਂ ਸੱਟਫ ਵਿੱਚ ਛਪੇ ਇਸ ਸਬੰਧੀ ਆਰਟੀਕਲ ਨੂੰ ਦਿਖਾਉਂਦਿਆਂ ਆਈ ਐਨ ਜੈਡ ਨੂੰ ਇਨ੍ਹਾਂ ਰਫਿਊਜ਼ਲਾਂ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜੁਆਬ ਹੋਰ ਹੀ ਕੁਝ ਨਿਕਲਿਆ, ਜੋ ਬਿਲਕੁਲ ਵੀ ਤਰਕ ਸੰਗਤ ਨਹੀਂ ਸੀ ਤੇ ਉਨ੍ਹਾਂ ਅਸ਼ੋਕਾ ਨੂੰ ਲੀਮਿਟਡ ਵੀਜਾ ਦੇਣ ਦੀ ਪੇਸ਼ਕਸ਼ ਵੀ ਕੀਤੀ।
ਜੁਆਬ ਵਿੱਚ ਆਈ ਐਨ ਜੈਡ ਨੇ ਇਹ ਕਿਹਾ ਸੀ ਕਿ ਅਸ਼ੋਕਾ ਦੀ ਭੈਣ ਜੋ ਬਿਮਾਰ ਰਹਿੰਦੀ ਹੈ, ਅਸ਼ੋਕਾ ਦੇ ਨਿਊਜੀਲੈਂਡ ਹੋਣ ਮਗਰੋਂ ਉਸਦੀ ਦੇਖਭਾਲ ਸਬੰਧੀ ਕਿਤੇ ਵੀ ਦੱਸਿਆ ਨਹੀਂ ਗਿਆ ਤੇ ਜੇ ਅਸ਼ੋਕਾ ਇਸ ਨੂੰ ਸਪਸ਼ਟ ਕਰਦੀ ਹੈ ਤਾਂ ਉਸਨੂੰ ਆਈਐਨਜੈਡ ਲੀਮਟਿਡ ਵੀਜਾ ਜਾਰੀ ਕਰ ਸਕਦੀ ਹੈ, ਜੋ ਕਿ 1 ਮਹੀਨੇ ਦਾ ਹੋਏਗਾ।