ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਵਿਅਕਤੀ ਨੂੰ ਜਿਲ੍ਹਾ ਅਦਾਲਤ ਵਲੋਂ ਸਾਢੇ 7 ਸਾਲ ਦੀ ਸਜਾ ਸੁਣਾਈ ਗਈ ਹੈ। ਦਰਅਸਲ ਉਸ ਵਿਅਕਤੀ ਕੋਲੋਂ ਬੱਚਿਆਂ ਸਬੰਧਤ 50,000 ਦੇ ਕਰੀਬ ਤਸਵੀਰਾਂ ਮਿਲੀਆਂ ਹਨ। ਨਿਊਜੀਲੈਂਡ ਦੇ ਵਿੱਚ ਬੱਚਿਆਂ ਸਬੰਧਤ ਮਿਲੀਆਂ ਇਹ ਅਸ਼ਲੀਲ ਤਸਵੀਰਾਂ ਤੇ ਵੀਡੀਓਜ਼ ਕਰੀਬ 800 ਘੰਟੇ ਲੰਬੀਆਂ ਵੀਡੀਓਜ਼ ਦਾ ਹੁਣ ਤੱਕ ਦਾ ਨਿਊਜੀਲੈਂਡ ਵਿੱਚ ਮਿਿਲਆ ਸਭ ਤੋਂ ਵੱਡਾ ਓਬਜੇਕਟੇਬਲ ਮਟੀਰੀਅਲ ਹੈ। ਇਸ ਮਾਮਲੇ ਵਿੱਚ ਵਿਅਕਤੀ ਨੂੰ ਜਿਆਦਾ ਤੋਂ ਜਿਆਦਾ 10 ਸਾਲ ਤੱਕ ਦੀ ਸਜਾ ਹੋ ਸਕਦੀ ਹੈ।