ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਵਲੋਂ ਆਪਣੀ ਵੈਬਸਾਈਟ 'ਤੇ ਲਾਈ ਵਿਸ਼ੇਸ਼ ਸੇਲ ਤਹਿਤ ਫਰਸਟ ਕਲਾਸ ਹਵਾਈ ਟਿਕਟਾਂ, ਇਕਾਨਮੀ ਟਿਕਟਾਂ ਦੇ ਵੀ 85% ਘੱਟ ਮੁੱਲ 'ਤੇ ਵੇਚੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ 8 ਘੰਟਿਆਂ ਦੌਰਾਨ ਸੈਂਕੜੇ ਫਰਸਟ ਕਲਾਸ ਟਿਕਟਾਂ ਵਿਕੀਆਂ, ਪਰ ਹੁਣ ਕਵਾਂਟਸ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਟਿਕਟਾਂ ਗਲਤੀ ਨਾਲ ਸੇਲ ਲਈ ਲਾ ਦਿੱਤੀਆਂ ਗਈਆਂ ਸਨ, ਜੋ ਕੋਡਿੰਗ ਐਰਰ ਦਾ ਨਤੀਜਾ ਸੀ, ਜੋ 8 ਘੰਟੇ ਦੇ ਕਰੀਬ ਚੱਲਿਆ। ਹੁਣ ਵੇਚੀਆਂ ਗਈਆਂ ਇਨ੍ਹਾਂ ਟਿਕਟਾਂ ਨੂੰ ਕਵਾਂਟਸ ਗਲਤੀ ਦੱਸਦਿਆਂ ਯਾਤਰੀਆਂ ਨੂੰ ਬਿਜਨੈਸ ਕਲਾਸ ਟਿਕਟਾਂ ਦੀ ਆਫਰ ਕਰ ਰਹੀ ਹੈ।
ਯਾਤਰੀਆਂ ਲਈ ਇਹ ਫਿਰ ਵੀ ਫਾਇਦੇ ਦਾ ਸੌਦਾ ਹੈ, ਕਿਉਂਕਿ ਬਿਜਨੈਸ ਕਲਾਸ ਦੀਆਂ ਟਿਕਟਾਂ ਦੇ ਮੁੱਲ ਵੀ ਉਨ੍ਹਾਂ ਨੂੰ 65% ਦੀ ਛੋਟ 'ਤੇ ਮਿਲ ਰਹੇ ਹਨ।