Wednesday, 23 October 2024
27 August 2024 New Zealand

ਡਰਾਈਵਰਾਂ ਦੇ ਹੱਕ ਵਿੱਚ ਹੋਏ ਇਮਪਲਾਇਮੈਂਟ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਲਾਈ ਅਪੀਲ ਕੋਰਟ ਨੇ ਕੀਤੀ ਰੱਦ

ਡਰਾਈਵਰਾਂ ਦੇ ਹੱਕ ਵਿੱਚ ਹੋਏ ਇਮਪਲਾਇਮੈਂਟ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਲਾਈ ਅਪੀਲ ਕੋਰਟ ਨੇ ਕੀਤੀ ਰੱਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇਮਪਲਾਇਮੈਂਟ ਕੋਰਟ ਨੇ 2022 ਵਿੱਚ ਊਬਰ ਡਰਾਈਵਰਾਂ ਦੇ ਹੱਕ ਵਿੱਚ ਇੱਕ ਫੈਸਲਾ ਸੁਣਾਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਊਬਰ ਡਰਾਈਵਰਾਂ ਨੂੰ ਇੱਕ ਕਾਂਟਰੇਕਟਰ ਨਹੀਂ ਬਲਕਿ ਇੱਕ ਕਰਮਚਾਰੀ ਵਾਲੇ ਸਾਰੇ ਹੱਕ ਦਿੱਤੇ ਜਾਣ, ਪਰ ਇਸ ਫੈਸਲੇ ਖਿਲਾਫ ਊਬਰ ਨੇ ਜੂਨ 2023 ਵਿੱਚ ਅਦਾਲਤ ਵਿੱਚ ਅਪੀਲ ਕੀਤੀ ਸੀ, ਜਿਸਨੂੰ ਹੁਣ ਸੁਣਵਾਈ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਲੈਕੇ ਊਬਰ ਡਰਾਈਵਰਾਂ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਡਰਾਈਵਰਾਂ ਨੂੰ ਇੱਕ ਕਰਮਚਾਰੀ ਵਾਲੇ ਸਾਰੇ ਹੱਕ ਜਿਵੇਂ ਕਿ ਲੀਵ ਐਨਟਾਈਟਲਮੈਂਟ, ਮਿਨੀਮਮ ਵੇਜ਼, ਹੋਲੀਡੇਅ ਪੇਅ ਜਿਹੇ ਸਾਰੇ ਹੱਕ ਮਿਲਣਗੇ। ਇਸ ਫੈਸਲੇ ਤੋਂ ਸਾਰੇ ਊਬਰ ਡਰਾਈਵਰ ਖੁਸ਼ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਤੋਂ ਬਾਅਦ ਊਬਰ ਵਰਗੇ ਕਾਰਪੋਰੇਟਸ ਦਾ ਨਿਊਜੀਲੈਂਡ ਦੇ ਕਰਮਚਾਰੀਆਂ ਦਾ ਸੋਸ਼ਣ ਖਤਮ ਹੋਣ ਵੱਲ ਵੱਧਣਾ ਸ਼ੁਰੂ ਹੋ ਗਿਆ ਹੈ।

ADVERTISEMENT
NZ Punjabi News Matrimonials