ਮੈਲਬੋਰਨ (ਹਰਪ੍ਰੀਤ ਸਿੰਘ) - ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਸਰਦੀਆਂ ਦੌਰਾਨ ਇਨ੍ਹਾਂ ਜਿਆਦਾ ਤਾਪਮਾਨ ਦਰਜ ਹੋਇਆ ਹੋਏ। ਵੈਦਰਜੋਨ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਬੀਤੇ ਦਿਨੀਂ ਵੈਸਟਰਨ ਆਸਟ੍ਰੇਲੀਆ ਦੇ ਕਿੰਬਰਲੀ ਇਲਾਕੇ ਦੇ ਯੈਂਪੀ ਸਾਉਂਡ ਵਿਖੇ 41.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਜਦੋਂ ਤੋਂ ਤਾਪਮਾਨ ਦੇ ਰਿਕਾਰਡ ਰੱਖਣੇ ਸ਼ੁਰੂ ਹੋਏ ਹਨ, ਤੱਦ ਤੋਂ ਹੁਣ ਤੱਕ ਦਾ ਇਹ ਸਭ ਤੋਂ ਜਿਆਦਾ ਤਾਪਮਾਨ ਦੱਸਿਆ ਜਾ ਰਿਹਾ ਹੈ।