ਆਕਲੈਂਡ (ਹਰਪ੍ਰੀਤ ਸਿੰਘ) - ਨੈਲਸਨ ਵਿੱਚ ਸਾਫਟ ਪਲਾਸਟਿਕ ਪੈਕੇਜਿੰਗ ਆਈਟਮਾਂ ਨੂੰ ਵੱਡੀ ਤਾਦਾਤ ਵਿੱਚ ਰੀਸਾਈਕਲ ਕਰਨ ਲਈ ਵਿਸ਼ੇਸ਼ ਟ੍ਰਾਇਲ ਦੀ ਸ਼ੁਰੂਆਤ ਸ਼ੁਰੂ ਹੋ ਗਈ ਹੈ, ਜਿਸ ਵਿੱਚ 1000 ਤੋਂ ਵਧੇਰੇ ਘਰ ਹਿੱਸਾ ਲੈ ਰਹੇ ਹਨ। ਇਸ ਤਹਿਤ ਇਨ੍ਹਾਂ ਘਰਾਂ ਦੇ ਰਿਹਾਇਸ਼ੀ ਲਿਫਾਫੇ ਜੋ ਹੋਰ ਪਲਾਸਿਟਕ ਤੋਂ ਬਣਿਆ ਪਲਾਸਟਿਕ ਮਟੀਰੀਅਲ ਮਾਲ ਆਦਿ ਵਿੱਚ ਪਏ ਖਾਸ ਕੂੜੇਦਾਨਾਂ ਵਿੱਚ ਸੁੱਟ ਸਕਣਗੇ।
ਕਾਉਂਸਲ ਦਾ ਕਹਿਣਾ ਹੈ ਕਿ ਇਸ ਟ੍ਰਾਇਲ ਦਾ ਮੁੱਖ ਮਕਸਦ ਵਧੇਰੇ ਮਾਤਰਾ ਵਿੱਚ ਸਾਫਟ ਪਲਾਸਟਿਕ ਪੈਕੇਜਿੰਗ ਮਟੀਰੀਅਲ ਨੂੰ ਇੱਕਠਾ ਕਰਨਾ ਹੈ ਤਾਂ ਜੋ ਵਧੇਰੇ ਮਾਤਰਾ ਵਿੱਚ ਪਲਾਸਟਿਕ ਰੀਸਾਈਕਲ ਹੋ ਸਕੇ। ਜੇ ਇਹ ਟ੍ਰਾਇਲ ਕਾਮਯਾਬ ਹੁੰਦਾ ਹੈ ਤਾਂ ਨਿਊਜੀਲੈਂਡ ਭਰ ਵਿੱਚ ਇਹ ਪ੍ਰੋਗਰਾਮ ਲਾਗੂ ਕੀਤਾ ਜਾਏਗਾ।