Wednesday, 23 October 2024
28 August 2024 New Zealand

ਮੁਬਾਰਕਾਂ, ਆਕਲੈਂਡ ਵਿੱਚ ਖੁੱਲਣ ਜਾ ਰਹੀ ਨਿਊਜੀਲੈਂਡ ਦੀ ਸਭ ਤੋਂ ਵੱਡੀ ਸੁਪਰਮਾਰਕੀਟ

ਮੁਬਾਰਕਾਂ, ਆਕਲੈਂਡ ਵਿੱਚ ਖੁੱਲਣ ਜਾ ਰਹੀ ਨਿਊਜੀਲੈਂਡ ਦੀ ਸਭ ਤੋਂ ਵੱਡੀ ਸੁਪਰਮਾਰਕੀਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵੇਸਟਗੇਟ ਵਿਖੇ ਕੱਲ ਵੀਰਵਾਰ ਨਿਊਜੀਲੈਂਡ ਦੀ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਡੀ ਸੁਪਰਮਾਰਕੀਟ ਖੁੱਲਣ ਜਾ ਰਹੀ ਹੈ, ਇਸ ਦੇ ਆਕਾਰ ਦਾ ਅੰਦਾਜਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸਿਰਫ ਫੂਡ ਆਈਟਮਾਂ ਲਈ ਹੀ ਇੱਕ ਤਿਹਾਈ ਹੈਕਟੇਅਰ ਦੀ ਇੰਡੋਰ ਸਪੇਸ ਬਣਾਈ ਗਈ ਹੈ। ਫੂਡੀ ਏਸ਼ੀਆ ਦੀ ਬੜੀ ਤੇਜੀ ਨਾਲ ਉੱਭਰਦੀ ਸੁਪਰਮਾਰਕੀਟ ਚੈਨ ਹੈ ਤੇ ਆਕਲੈਂਡ ਦੇ ਸਟੋਰ ਲਈ ਕੰਪਨੀ ਵਲੋਂ ਕਰੀਬ $20 ਮਿਲੀਅਨ ਖਰਚੇ ਗਏ ਹਨ। ਸਟੋਰ ਨਜਦੀਕ ਪਾਰਕਿੰਗ ਲਈ 200 ਗੱਡੀਆਂ ਦੀ ਥਾਂ ਛੱਡੀ ਗਈ ਹੈ। ਇਹ ਸਟੋਰ 33-47 ਨਾਰਥ ਸਾਈਡ ਡਰਾਈਵ 'ਤੇ ਸਥਿਤ ਹੈ।

ADVERTISEMENT
NZ Punjabi News Matrimonials