ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਬੰਬ ਤੇ ਰਾਮਾਰਾਮਾ ਨਜਦੀਕ ਵਾਪਰੇ ਹਾਦਸੇ ਵਿੱਚ ਜਿਨ੍ਹਾਂ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ, ਉਹ ਇੱਕ ਵੈਨ ਡਰਾਈਵਰ ਤੇ ਉਸਦੇ 2 ਸਵਾਰ ਸਨ ਤੇ ਰਿਸ਼ਤੇ ਵਿੱਚ ਆਪਸ ਵਿੱਚ ਚਾਚਾ-ਭਤੀਜਾ ਲੱਗਦੇ ਸਨ। ਡਰਾਈਵਰ ਦੀ ਘਰਵਾਲੀ ਨੇ ਦੱਸਿਆ ਹੈ ਕਿ ਜੇ ਉਸਦਾ ਪਤੀ ਜਿੱਦ ਨਾ ਕਰਦਾ ਤਾਂ ਇਸ ਹਾਦਸੇ ਵਿੱਚ ਉਸਨੇ ਵੀ ਮਾਰੇ ਜਾਣਾ ਸੀ, ਕਿਉਂਕਿ ਇਸ ਟਰਿੱਪ 'ਤੇ ਜਾਣ ਲਈ ਉਹ ਵੀ ਯੋਜਨਾ ਬਣਾ ਰਹੀ ਸੀ, ਪਰ ਪਤੀ ਦੇ ਵਾਰ-ਵਾਰ ਕਹਿਣ 'ਤੇ ਉਹ ਨਾ ਗਈ। ਜਾਂਦੇ ਹੋਏ ਵੈਨ ਡਰਾਈਵਰ ਨੇ ਇਹ ਵੀ ਕਿਹਾ ਸੀ ਕਿ ਉਹ ਬੱਚਿਆਂ ਦਾ ਹਾਲ-ਚਾਲ ਪੁੱਛਣ ਲਈ ਫੋਨ ਵੀ ਕਰੇਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਇਸ ਹਾਦਸੇ ਦਾ ਕਾਰਨ ਪੁਲਿਸ ਵਲੋਂ ਸਾਹਮਣੇ ਆ ਰਹੇ ਟਰੱਕ ਦੇ ਟਾਇਰ ਫਟਣ ਨੂੰ ਦੱਸਿਆ ਜਾ ਰਿਹਾ ਹੈ। ਟਰੱਕ ਬੇਕਾਬੂ ਹੋ ਗਿਆ ਤੇ ਸਾਹਮਣੇ ਆਉਂਦੀ ਵੈਨ ਨਾਲ ਜਾ ਟਕਰਾਇਆ।