ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਬੀਤੇ ਦਿਨੀਂ ਇੱਕ ਮੀਟਿੰਗ ਦੌਰਾਨ ਬੋਲਦਿਆਂ ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਉਨ ਨੇ ਸਾਫ ਕਰ ਦਿੱਤਾ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਉਨ੍ਹਾਂ ਦੀਆਂ ਪੈਟਰੋਲ ਗੱਡੀਆਂ ਲਈ ਵੀ ਯੂਜ਼ਰ ਚਾਰਜ਼ (ਆਰ ਯੂ ਸੀ) ਲਾਇਆ ਜਾਏਗਾ ਤੇ ਇਸ ਅਗਲੇ ਸਾਲ ਤੋਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਤੇ 2027 ਤੱਕ ਇਹ ਨਵਾਂ ਟੈਕਸ ਪੈਟਰੋਲ ਗੱਡੀਆਂ 'ਤੇ ਲਾਗੂ ਹੋ ਜਾਏਗਾ, ਮੰਨਿਆ ਇਹ ਜਾ ਰਿਹਾ ਹੈ ਕਿ ਇਹ ਟੈਕਸ 12% ਦੇ ਕਰੀਬ ਹੋਏਗਾ। ਇਹ ਟੈਕਸ 'ਰੈਵੇਨਿਊ ਐਕਸ਼ਨ ਪਲਾਨ' ਤਹਿਤ ਲਾਗੂ ਹੋਏਗਾ।