ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਰਹਿੰਦੇ ਉਨ੍ਹਾਂ ਪਰਿਵਾਰਾਂ ਲਈ ਇਹ ਰਾਹਤ ਭਰੀ ਖਬਰ ਹੈ, ਜਿਨ੍ਹਾਂ ਨੇ ਪੀਆਰ ਦੀ ਫਾਈਲ ਲਾਈ ਹੋਈ ਹੈ, ਪਰ ਅਜੇ ਨਿਊਜੀਲੈਂਡ ਪੱਕੇ ਨਹੀਂ ਹੋਏ। ਇਨ੍ਹਾਂ ਪ੍ਰਵਾਸੀਆਂ ਦੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੇ ਬੱਚੇ 1 ਅਕਤੂਬਰ ਤੋਂ 40 ਘੰਟੇ ਪ੍ਰਤੀ ਹਫਤੇ ਦੇ ਹਿਸਾਬ ਨਾਲ ਪਾਰਟ ਟਾਈਮ ਕੰਮ ਕਰ ਸਕਣਗੇ। ਇਸ ਗੱਲ ਦੀ ਜਾਣਕਾਰੀ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਬੱਚਿਆਂ ਦੇ ਪਾਰਟ ਟਾਈਮ ਵਰਕ ਦੇ ਯੋਗ ਹੋਣ ਲਈ ਪਰਿਵਾਰ ਦੀ ਰੈਜੀਡੈਂਸੀ ਐਪਲੀਕੇਸ਼ਨ ਪ੍ਰੋਸੈਸ ਵਿੱਚ ਹੋਣੀ ਜਰੂਰੀ ਹੈ। ਇਹ ਬੱਚੇ ਅੰਤਰ-ਰਾਸ਼ਟਰੀ ਵਿਿਦਆਰਥੀ ਵੀਜਾ ਦੀ ਥਾਂ ਵੀਜੀਟਰ ਵੀਜੇ ਤਹਿਤ ਨਿਊਜੀਲੈਂਡ ਰਹਿਣਗੇ, ਜੋ ਪਰਿਵਾਰਾਂ ਲਈ ਆਰਥਿਕ ਪੱਖੋਂ ਕਾਫੀ ਸਸਤਾ ਸਾਬਿਤ ਹੋਏਗਾ। ਇਸ ਉਮਰ ਵਰਗ ਵਿੱਚ 17 ਤੋਂ 24 ਸਾਲ ਦੇ ਬੱਚੇ ਡਿਪੈਂਡੇਂਟ ਬੱਚੇ ਸ਼ਾਮਿਲ ਹੋਣਗੇ।