ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੇ ਸੀਈਓ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਵੱਖੋ-ਵੱਖ ਸ਼ਹਿਰਾਂ ਲਈ ਉਡਾਣਾ ਸ਼ੁਰੂ ਕਰਨ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਨਗੇ, ਦਰਅਸਲ ਏਅਰਲਾਈਨ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਨਿਊਜੀਲੈਂਡ ਤੋਂ ਸਿੰਘਾਪੁਰ ਆਦਿ ਸ਼ਹਿਰਾਂ ਨੂੰ ਜਾਣ ਵਾਲੇ ਏਅਰ ਨਿਊਜੀਲੈਂਡ ਦੇ ਬਹੁਤੇ ਗ੍ਰਾਹਕ ਭਾਰਤ ਨੂੰ ਜਾਂਦੇ ਹਨ ਅਤੇ ਅਜਿਹੇ ਵਿੱਚ ਏਅਰਲਾਈਨ ਕੋਲ ਬਹੁਤ ਸੰਭਾਵਨਾਂ ਬਣ ਜਾਂਦੀਆਂ ਹਨ ਕਿ ਉਹ ਭਾਰਤ ਵਰਗੀ ਵੱਡੀ ਮਾਰਕੀਟ ਵੱਲ ਧਿਆਨ ਦਏ। ਪਰ ਮੌਜੂਦਾ ਸਮੇਂ ਦੀ ਆਰਥਿਕ ਤੰਗੀ ਅਤੇ ਨਵੇਂ ਜਹਾਜਾਂ ਦੀ ਉਡੀਕ ਏਅਰਲਾਈਨ ਨੂੰ ਇਹ ਰਾਹ ਸ਼ੁਰੂ ਕਰਨ ਵਿੱਚ ਦਿੱਕਤਾਂ ਦੇ ਰਹੇ ਹਨ, ਪਰ ਗਰੇਗ ਦਾ ਕਹਿਣਾ ਹੈ ਕਿ ਇਨ੍ਹਾਂ ਦਿੱਕਤਾਂ ਦੇ ਇੱਕ ਵਾਰ ਖਤਮ ਹੋਣ ਤੋਂ ਬਾਅਦ ਭਾਰਤੀ ਰੂਟ 'ਤੇ ਕੰੰਮ ਕਰਨਾ ਉਨ੍ਹਾਂ ਦੀ ਪਹਿਲੀਆਂ ਯੋਜਨਾਵਾਂ 'ਚੋਂ ਇੱਕ ਹੋਏਗੀ।