ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਏਅਰਪੋਰਟ ਵਿਖੇ ਨਿਊਜੀਲੈਂਡ ਦੇ ਸਭ ਤੋਂ ਵੱਡੇ ਸੋਲਰ ਪਲਾਂਟ ਦੀ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। $300 ਮਿਲੀਅਨ ਦੀ ਲਾਗਤ ਵਾਲੇ ਇਸ ਸੋਲਰ ਪਲਾਂਟ ਤੋਂ 162 ਮੈਗਾਵਾਟ ਬਿਜਲੀ ਹੋਏਗੀ ਪੈਦਾ, ਜੋ ਕਰੀਬ 36,000 ਘਰਾਂ ਲਈ ਕਾਫੀ ਸਾਬਿਤ ਹੋਏਗੀ। ਇਸ ਸੋਲਰ ਪਲਾਂਟ ਵਿੱਚ ਕਰੀਬ 300,000 ਪੈਨਲ ਲਾਏ ਜਾਣਗੇ। ਕ੍ਰਾਈਸਚਰਚ ਏਅਰਪੋਰਟ ਦੇ ਚੀਫ ਐਗਜੀਕਿਊਟਿਵ ਜਸਟਿਨ ਵਾਟਸਨ ਨੇ ਦੱਸਿਆ ਕਿ ਨਿਊਜੀਲੈਂਡ ਵਿੱਚ ਇਹ ਸੋਲਰ ਪਲਾਂਟ ਗਰੀਨ ਐਨਰਜੀ ਦੀ ਕ੍ਰਾਂਤੀ ਲੈਕੇ ਆਏਗਾ ਤੇ ਐਵੀਏਸ਼ਨ ਇੰਡਸਟਰੀ ਨੂੰ ਫੋਸਿਲ ਫਿਊਲ ਤੋਂ ਮੁਕਤ ਕਰਨ ਲਈ ਇਹ ਪਲਾਂਟ ਕਾਫੀ ਸਹਾਇਕ ਸਾਬਿਤ ਹੋਏਗਾ।