ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੀ ਮਾਰ ਹੇਠ ਇਸ ਵੇਲੇ ਲਗਭਗ ਸਾਰਾ ਹੀ ਨਿਊਜੀਲੈਂਡ ਹੈ। ਤੂਫਾਨੀ ਹਵਾਵਾਂ, ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਨੂੰ ਲੈਕੇ ਮੌਸਮ ਕਾਫੀ ਖਰਾਬ ਹੈ। ਇਹ ਖਰਾਬ ਮੌਸਮ ਤਾਸਮਨ ਸਮੁੰਦਰ ਤੋਂ ਨਿਊਜੀਲੈਂਡ ਪੁੱਜਾ ਹੈ ਤੇ ਇਸ ਦੇ ਕਾਰਨ ਬੀਤੇ ਦਿਨੀਂ ਸਿਰਫ 24 ਘੰਟਿਆਂ ਵਿੱਚ ਨਿਊਜੀਲੈਂਡ ਭਰ ਵਿੱਚ 33000 ਤੋਂ ਵਧੇਰੇ ਵਾਰ ਅਸਮਾਨੀ ਬਿਜਲੀ ਡਿੱਗੀ ਸੀ। ਕਿਤੇ ਦੂਰ-ਦੁਰਾਡੇ ਘੁੰਮਣ ਜਾਣ ਦਾ ਪ੍ਰੋਗਰਾਮ ਬਨਾਉਣਾ ਹੈ ਤਾਂ ਮੌਸਮ ਦੀ ਜਾਣਕਾਰੀ ਜਰੂਰ ਹਾਸਿਲ ਕਰ ਲਿਓ।