ਆਕਲੈਂਡ (ਹਰਪ੍ਰੀਤ ਸਿੰਘ) - ਨੰਦਿਤਾ ਜੋ ਕਿ ਆਪਣੇ ਪਰਿਵਾਰ ਸਮੇਤ ਐਸ਼ਬਰਟਨ ਰਹਿ ਰਹੀ ਹੈ, ਦਾ ਕਹਿਣਾ ਹੈ ਕਿ ਉਸਨੇ ਸੋਚਿਆ ਵੀ ਨਹੀਂ ਸੀ ਕਿ ਨਿਊਜੀਲੈਂਡ ਮੂਵ ਹੋਣ ਦਾ ਫੈਸਲਾ ਉਸਦੇ ਅਤੇ ਉਸਦੇ ਪਰਿਵਾਰ ਲਈ ਇੱਕ ਮਹਿੰਗਾ ਸੌਦਾ ਸਾਬਿਤ ਹੋਏਗਾ। ਨੰਦਿਤਾ ਦੇ ਸਾਲ 9 ਵਿੱਚ ਪੜ੍ਹਦੇ ਪੁੱਤਰ 'ਤੇ ਪਿਛਲੇ ਮਹੀਨੇ ਐਸ਼ਬਰਟਨ ਸਕੂਲ ਦੇ ਹੀ ਇੱਕ ਵਿਿਦਆਰਥੀ ਨੇ ਹਮਲਾ ਕੀਤਾ ਸੀ, ਜਿਸ ਵਿੱਚ ਉਸਦੀ ਅੱਖ ਨਜਦੀਕ ਹੱਡੀ ਟੁੱਟ ਗਈ ਸੀ ਤੇ ਉਸਦੀ ਗਰਦਨ ਨੂੰ ਵੀ ਗੰਭੀਰ ਦਰਜੇ ਦੀ ਸੱਟ ਲੱਗੀ ਸੀ, ਇਹ ਹਮਲਾ ਸਕੂਲ ਦੇ ਹੀ ਇੱਕ ਵਿਿਦਆਰਥੀ ਵਲੋਂ ਕੀਤਾ ਗਿਆ ਸੀ ਤੇ ਅਜੇ ਤੱਕ ਨਾ ਤਾਂ ਪੁਲਿਸ ਅਤੇ ਨਾ ਹੀ ਸਕੂਲ ਪ੍ਰਸ਼ਾਸ਼ਣ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਹਮਲਾਵਰ ਵਿਿਦਆਰਥੀ 'ਤੇ ਕੀ ਐਕਸ਼ਨ ਲਿਆ ਗਿਆ ਹੈ ਤੇ ਦੂਜੇ ਪਾਸ ਨੰਦਿਤਾ ਦਾ ਬੇਟਾ ਅਜੇ ਵੀ ਇਸ ਸਭ ਤੋਂ ਉੱਭਰ ਨਹੀਂ ਸਕਿਆ ਹੈ।
ਦਰਅਸਲ ਪਰਿਵਾਰ ਪਹਿਲਾਂ ਹੀ ਚਿੰਤਾਵਾਂ ਵਿੱਚ ਘਿਿਰਆ ਹੋਇਆ ਸੀ, ਕਿਉਂਕਿ ਐਕਰੀਡੇਟਡ ਇਮਲਾਇਰ ਵੀਜਾ ਤਹਿਤ ਆਏ ਇਸ ਪਰਿਵਾਰ ਨੂੰ ਨੰਦਿਤਾ ਦੇ ਇਮਪਲਾਇਰ ਦਾ ਸੋਸ਼ਣ ਵੀ ਝੱਲਣਾ ਪਿਆ ਸੀ ਤੇ ਇਸ ਵੇਲੇ ਪਰਿਵਾਰ ਮਾਈਗ੍ਰੇਂਟ ਪ੍ਰੌਟੈਕਸ਼ਨ ਇਮਪਲਾਇਰ ਵੀਜਾ 'ਤੇ ਨਿਊਜੀਲੈਂਡ ਰਹਿ ਰਿਹਾ ਹੈ, ਕਿਉਂਕਿ ਨੰਦਿਤਾ ਨੇ ਇਮਪਲਾਇਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਤੇ ਸ਼ਿਕਾਇਤ ਵਿੱਚ ਹੋਰ ਮਾਨਸਿਕ ਸੋਸ਼ਣ ਤੋਂ ਇਲਾਵਾ ਨੰਦਿਤਾ ਦਾ ਕਹਿਣਾ ਹੈ ਕਿ ਇਮਪਲਾਇਰ ਨੇ ਉਸਦੀ ਕਰੀਬ 400 ਘੰਟੇ ਦੀ ਤਨਖਾਹ ਵੀ ਦੇਣੀ ਬਾਕੀ ਹੈ। ਨੰਦਿਤਾ ਨੂੰ ਇਸ ਕੀਤੀ ਸ਼ਿਕਾਇਤ ਕਾਰਨ ਆਪਣਾ ਕਿਰਾਏ ਦਾ ਘਰ ਵੀ ਛੱਡਣਾ ਪਿਆ ਸੀ, ਕਿਉਂਕਿ ਉਹ ਘਰ ਇਮਪਲਾਇਰ ਦੇ ਕਿਸੇ ਜਾਣਕਾਰ ਦਾ ਸੀ।