ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ 24 ਸਾਲਾ ਕਿਮੇਲਾ ਪਿਉਕਾਨਾ, ਜੋ ਆਕਲੈਂਡ ਏਅਰਪੋਰਟ 'ਤੇ ਬੈਗੇਜ ਹੈਂਡਲਰ ਵਜੋਂ ਕੰਮ ਕਰਦਾ ਸੀ, ਨੂੰ ਅਦਾਲਤ ਵਲੋਂ 7 ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ। ਦਰਅਸਲ 24 ਸਾਲਾ ਕਿਮੇਲਾ ਆਪਣੇ ਸਕੂਲ ਦੇ ਸਮੇਂ ਦਾ ਹੋਣਹਾਰ ਵਿਿਦਆਰਥੀ ਸੀ ਤੇ ਆਪਣੇ ਪਿਤਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉਹ ਗਲਤ ਵਿਅਕਤੀ ਦੇ ਸੰਪਰਕ ਵਿੱਚ ਆ ਗਿਆ ਤੇ ਉਹ ਆਕਲੈਂਡ ਏਅਰਪੋਰਟ 'ਤੇ ਹੀ ਕੰਮ ਕਰਦੇ 2 ਹੋਰਾਂ ਕਰਮਚਾਰੀਆਂ ਨਾਲ ਰੱਲ ਕੇ 2021 ਦੇ ਵਿੱਚ ਮਲੇਸ਼ੀਆ ਤੋਂ ਆਏ ਨਸ਼ੀਲੇ ਪਦਾਰਥ ਸਕਿਓਰਟੀ ਤੋਂ ਪਹਿਲਾਂ ਹੀ ਨਸ਼ਾ ਤਸਕਰਾਂ ਤੱਕ ਪਹੁੰਚਾਉਣ ਲੱਗ ਗਿਆ। ਪਰ ਫੜੇ ਜਾਣ ਤੋਂ ਬਾਅਦ ਉਸਨੇ ਆਪਣੀ ਮਾਨਸਿਕ ਵਿਕਾਰ ਤੇ ਹਲਾਤਾਂ ਨੂੰ ਇਸਦਾ ਕਾਰਨ ਦੱਸਿਆ ਤੇ ਭਵਿੱਖ ਵਿੱਚ ਸੁਧਾਰ ਦੀ ਗੱਲ ਆਖੀ। ਨਾਲ ਹੀ ਉਸਨੇ ਇਸ ਮਾਮਲੇ ਵਿੱਚ ਦੋਸ਼ ਵੀ ਕਬੂਲੇ, ਜਿਸ ਤੋਂ ਬਾਅਦ ਉਸਦੀ 2 ਸਾਲ 3 ਮਹੀਨੇ ਦੀ ਸਜਾ ਹੋਈ ਤੇ ਇਸ ਸਜਾ ਨੂੰ ਕਿਮੇਲਾ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ, ਉਸਦੇ ਦੁਬਾਰਾ ਸੁਧਰਣ ਦੇ ਮੌਕੇ ਬਨਣ ਦੇ ਚਲਦਿਆਂ, ਇਸ ਸਜਾ ਵਿੱਚ ਮੁਆਫੀ ਦਿੱਤੀ ਗਈ।