ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਜਿਆਦਾ ਜਿਸ ਖੇਤਰ ਵਿੱਚ ਖੁੱਲੇ ਘੁੰਮਦੇ ਕੁੱਤਿਆਂ ਦੀਆਂ ਸ਼ਿਕਾਇਤਾਂ ਦਰਜ ਹੁੰਦੀਆਂ ਹਨ, ਉਸ ਵਿੱਚ ਦੱਖਣੀ ਆਕਲੈਂਡ ਸਭ ਤੋਂ ਅੱਗੇ ਹੈ। ਸਾਲ 2023/24 ਵਿੱਚ ਕਾਉਂਸਲ ਨੂੰ ਕੁੱਲ 15,146 ਸ਼ਿਕਾਇਤਾਂ ਦਰਜ ਹੋਈਆਂ ਸਨ ਤੇ ਇਨ੍ਹਾਂ ਵਿੱਚੋਂ ਦੱਖਣੀ ਆਕਲੈਂਡ ਵਿੱਚ 5040 ਸ਼ਿਕਾਇਤਾਂ ਸਨ, ਜਿਨ੍ਹਾਂ ਵਿੱਚੋਂ ਬਹੁਤੀਆਂ ਕ੍ਰਮਵਾਰ ਮੈਨੁਰੇਵਾ, ਓਟਾਰਾ, ਪਾਪਾਕੂਰਾ, ਪਾਪਾਟੋਏਟੋਏ, ਮੈਂਗਰੀ ਤੇ ਮੈਂਗਰੀ ਈਜ਼ਟ ਦੇ ਇਲਾਕੇ ਹਨ। ਦੱਸਦੀਏ ਕਿ ਸਾਊਥ ਆਕਲੈਂਡ ਦਾ ਹੀ ਇਲਾਕਾ ਅਜਿਹਾ ਇਲਾਕਾ ਹੈ, ਜਿੱਥੇ ਸਭ ਤੋਂ ਜਿਆਦਾ ਬਿਨ੍ਹਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਵੀ ਫੜੇ ਜਾਂਦੇ ਹਨ ਤੇ ਇਹ ਪਾਰਕ ਵਿੱਚ ਜਾਂ ਘਰਾਂ ਦੇ ਬਾਹਰ ਖੇਡਦੇ ਬੱਚਿਆਂ ਜਾਂ ਵੱਡਿਆਂ ਲਈ ਖਤਰਨਾਕ ਸਾਬਿਤ ਹੋ ਸਕਦੇ ਹਨ।