ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਗਰਮੀਆਂ ਦਾ ਸੀਜਨ ਨਿਊਜੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਟੂਰੀਸਟ ਆਉਂਦਾ ਹੈ, ਭਾਂਵੇ ਇਹ ਇੰਡੀਆ ਤੋਂ ਆਉਣ ਵਾਲੇ ਮਾਪੇ/ ਰਿਸ਼ਤੇਦਾਰ ਆਦਿ ਹੋਣ ਜਾਂ ਹੋਰਾਂ ਦੇਸ਼ਾਂ ਤੋਂ ਨਿਊਜੀਲੈਂਡ ਵਿੱਚ ਕ੍ਰਿਸਮਿਸ, ਨਵਾਂ ਸਾਲ ਮਨਾਉਣ ਆਉਣ ਵਾਲੇ ਜਾਂ ਚਾਈਨੀਜ਼ ਨਿਊਯਰ ਮਨਾਉਣ ਵਾਲੇ। ਲੱਖਾਂ ਦੀ ਗਿਣਤੀ ਵਿੱਚ ਇਨ੍ਹਾਂ ਟੂਰੀਸਟਾਂ ਦਾ ਇਸ ਸਮੇਂ ਆਉਣਾ ਹੁੰਦਾ ਹੈ ਤੇ ਇਸੇ ਦੇ ਚਲਦਿਆਂ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਦੱਸਿਆ ਹੈ ਕਿ ਜੇ ਤੁਸੀਂ ਗਰਮੀਆਂ ਵਿੱਚ ਕ੍ਰਿਸਮਿਸ ਦੇ ਸਮੇਂ ਦੌਰਾਨ ਟੂਰੀਸਟ ਵੀਜਾ ਪਲੇਨ ਕਰ ਰਹੋ ਤਾਂ 10 ਅਕਤੂਬਰ ਤੋਂ ਪਹਿਲਾਂ ਟੂਰੀਸਟ ਵੀਜੇ ਦੀ ਫਾਈਲ ਲਾ ਦਿਓ। ਨਵੇਂ ਸਾਲ ਮੌਕੇ ਜਾਂ ਜਨਵਰੀ ਨਜਦੀਕ ਰਿਸ਼ਤੇਦਾਰਾਂ ਨੂੰ ਬੁਲਾਉਣਾ ਤਾਂ ਇਹ ਫਾਈਲਾਂ 15 ਨਵੰਬਰ ਤੋਂ ਪਹਿਲਾਂ ਲਾ ਦਿਓ। ਫਾਈਲ ਲਾਉਣ ਨੂੰ ਕੀਤੀ ਦੇਰੀ ਵੀਜਾ ਰੀਫਿਊਜ਼ਲ ਜਾਂ ਹੋਰ ਦਿੱਕਤਾਂ ਦਾ ਕਾਰਨ ਬਣ ਸਕਦੀ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਇਨ੍ਹਾਂ ਗਰਮੀਆਂ ਵਿੱਚ 260,000 ਜਾਂ ਇਸ ਤੋਂ ਵੀ ਵਧੇਰੇ ਫਾਈਲਾਂ ਆਉਣ ਦੀ ਆਸ ਹੈ।