ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਮਾਓਰੀ ਭਾਈਚਾਰੇ ਲਈ ਖੁਸ਼ੀਆਂ ਭਰਿਆ ਦੇ ਗਮੀਆਂ ਭਰਿਆ ਮਾਹੌਲ ਇੱਕੋ ਵੇਲੇ ਦੇਖਣ ਨੂੰ ਮਿਿਲਆ, ਜਿੱਥੇ ਵਾਇਕਾਟੋ ਨਦੀ ਕਿਨਾਰੇ ਨਵੀਂ ਰਾਣੀ ਵਜੋਂ Nga Wai Hono i te Po ਦੀ ਚੋਣ ਹੋਈ, ਜੋ ਕਿ ਹੁਣ ਤੱਕ ਮਾਓਰੀ ਭਾਈਚਾਰੇ ਵਿੱਚ ਇਹ ਸਨਮਾਨ ਹਾਸਿਲ ਕਰਨ ਵਾਲੀ ਦੂਜੀ ਮਹਿਲਾ ਹੈ, ਉੱਥੇ ਹੀ ਰਾਜੇ ਟੁਹੀਟੀਆ ਪੋਟਾਟੋ ਦੀ ਅੰਤਿਮ ਵਿਦਾਇਗੀ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਇੱਕਠੇ ਹੋਏ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਮਾਓਰੀ ਭਾਈਚਾਰੇ ਲਈ ਕਿੰਗ ਟੁਹੀਟੀਆ ਪੋਟਾਟੋ ਬਹੁਤ ਅਹਿਮੀਅਤ ਰੱਖਦੇ ਸਨ। ਨਵੀਂ ਬਣੀ ਰਾਣੀ Nga Wai Hono i te Po ਉਨ੍ਹਾਂ ਦੀ ਧੀ ਹੈ।