ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਾਜੀਲ ਦੇ ਰਹਿਣ ਵਾਲੇ ਨੁਬੀਆ ਸਿਰੇਲੀ ਤੇ ਨਿਊਟਨ ਸੈਂਟੋਸ ਅੱਜ ਬਹੁਤ ਖੁਸ਼ ਹਨ, ਅਜਿਹਾ ਇਸ ਲਈ ਕਿਉਂਕਿ ਜਿੱਥੇ ਇਸ ਜੋੜੇ ਨੂੰ ਨਿਊਜੀਲੈਂਡ ਤੋਂ ਡਿਪੋਰਟ ਹੋਣ ਦਾ ਡਰ ਸਤਾਅ ਰਿਹਾ ਸੀ, ਉੱਥੇ ਹੀ ਅਸੋਸ਼ੀਏਟ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਪੈਂਕ ਨੇ ਉਨ੍ਹਾਂ ਦੀ ਰੈਜੀਡੈਂਸੀ ਮਨਜੂਰ ਕਰ ਲਈ ਹੈ।
ਦਰਅਸਲ ਜੋੜੇ ਨੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੂੰ 2021 ਵਿੱਚ ਸ਼ੁਰੂ ਹੋਈ ਇਮੀਗ੍ਰੇਸ਼ਨ ਪਾਥਵੇਅ ਲਈ ਐਪਲੀਕੇਸ਼ਨ ਲਗਵਾਉਣ ਲਈ ਪੱਕਾ ਕੀਤਾ ਸੀ। ਪਰ ਇਮੀਗ੍ਰੇਸ਼ਨ ਸਲਾਹਕਾਰ ਸਮੇਂ ਸਿਰ ਉਨ੍ਹਾਂ ਦੀ ਫਾਈਲ ਲਾਉਣਾ ਭੁੱਲ ਗਿਆ, ਜਦਕਿ ਜੋੜੇ ਨੇ ਹਰ ਇੱਕ ਲੋੜੀਂਦਾ ਕਾਗਜਾਤ ਤੇ ਫੀਸ ਇਮੀਗ੍ਰੇਸ਼ਨ ਸਲਾਹਕਾਰ ਨੂੂੰ ਸਮੇਂ ਸਿਰ ਦੇ ਦਿੱਤੀ ਸੀ, ਜੋੜਾ ਪਾਥਵੇਅ ਤਹਿਤ ਨਿਊਜੀਲੈਂਡ ਪੱਕੇ ਹੋਣ ਲਈ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦਾ ਸੀ, ਜੋੜਾ ਬੀਤੇ 3 ਸਾਲਾਂ ਤੋਂ ਇਹੀ ਲੜਾਈ ਲੜ੍ਹ ਰਿਹਾ ਸੀ, ਕਿ ਉਨ੍ਹਾਂ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈ। ਮਾਮਲਾ ਜਦੋਂ ਮੀਡੀਆ ਤੱਕ ਪੁੱਜਾ ਤਾਂ ਇਮੀਗ੍ਰੇਸ਼ਨ ਮਨਿਸਟਰ ਨੂੰ ਇਸ ਬਾਰੇ ਪਤਾ ਲੱਗਾ ਅਤੇ ਮਹਿਕਮੇ ਵਲੋਂ ਕੇਸ ਨੂੰ ਲੈਕੇ ਕਾਰਵਾਈ ਆਰੰਭੀ ਗਈ ਤੇ ਹੁਣ ਜਾਕੇ ਜੋੜੇ ਨੂੰ ਨਿਊਜੀਲੈਂਡ ਦੀ ਪੀ ਆਰ ਐਲਾਨ ਦਿੱਤੀ ਗਈ ਹੈ।