Tuesday, 17 September 2024
07 September 2024 New Zealand

ਓਟੇਗੋ ਵਿੱਚ ਲੱਗੀ ਅੱਗ ਹੁਣ ਤੱਕ ਫੈਲੀ 400 ਹੈਕਟੇਅਰ ਤੋਂ ਵੀ ਵੱਡੇ ਇਲਾਕੇ ਵਿੱਚ

ਓਟੇਗੋ ਵਿੱਚ ਲੱਗੀ ਅੱਗ ਹੁਣ ਤੱਕ ਫੈਲੀ 400 ਹੈਕਟੇਅਰ ਤੋਂ ਵੀ ਵੱਡੇ ਇਲਾਕੇ ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਓਟੇਗੋ ਵਿੱਚ ਲੱਗੀ ਜੰਗਲੀ ਅੱਗ ਹੁਣ ਤੱਕ 400 ਹੈਕਟੇਅਰ ਇਲਾਕੇ ਨੂੰ ਤਬਾਹ ਕਰ ਚੁੱਕੀ ਹੈ, ਇਹ ਅੱਗ ਬੀਤੇ ਦਿਨੀਂ ਦੁਪਹਿਰ ਵੇਲੇ ਸ਼ੁਰੂ ਹੋਈ ਸੀ। ਐਫ ਈ ਐਨ ਜੈਡ ਇਨਸੀਡੈਂਟ ਕੰਟਰੋਲਰ ਬੋਬੀ ਲੇਮੋਂਟ ਅਨੁਸਾਰ ਇਸ ਵੇੇੇਲੇ ਇਹ ਅੱਗ ਪੂਰੀ ਤਰ੍ਹਾਂ ਬੇਕਾਬੂ ਹੈ ਅਤੇ ਚੱਲ ਰਹੀਆਂ ਤੇਜ ਹਵਾਵਾਂ ਇਸ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੀਆਂ ਹਨ। ਇਸ ਵੇਲੇ 6 ਹੈਲੀਕਾਪਟਰ, ਇੱਕ ਹਵਾਈ ਜਹਾਜ ਤੇ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅੱਜ ਵੀ ਤੇਜ ਹਵਾਵਾਂ ਇਸ ਅੱਗ 'ਤੇ ਕਾਬੂ ਪਾਉਣ ਵਿੱਚ ਰੁਕਾਵਟ ਪੈਦਾ ਕਰਨਗੀਆਂ ਅਤੇ ਫਾਇਰ ਵਿਭਾਗ ਅਨੁਸਾਰ ਇਹ ਅੱਗ ਆਉਂਦੇ ਕਈ ਦਿਨ ਤੱਕ ਚੱਲ ਸਕਦੀ ਹੈ।

ADVERTISEMENT
NZ Punjabi News Matrimonials