ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀਆਂ ਅਲਨੂਰ ਅਤੇ ਲਿਨਵੁੱਡ ਮਸਜਿਦਾਂ 'ਤੇ ਹੋਏ ਹਮਲੇ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ। ਉਸ ਵੇਲੇ ਦੀ ਲੇਬਰ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਨਿਊਜੀਲੈਂਡ ਵਿੱਚ ਮਿਲਟਰੀ ਸਟਾਈਲ ਸੈਮੀ-ਆਟੋਮੈਟਿਕ ਹਥਿਆਰਾਂ 'ਤੇ ਪਾਬੰਦੀ ਲਾ ਦਿੱਤੀ ਸੀ, ਤਾਂ ਜੋ ਭਵਿੱਖ ਵਿੱਚ ਕੋਈ ਅਜਿਹੇ ਕਾਰੇ ਨੂੰ ਅੰਜਾਮ ਨਾ ਦੇ ਸਕੇ, ਪਰ ਮੌਜੂਦਾ ਨੈਸ਼ਨਲ ਸਰਕਾਰ ਇੱਕ ਵਾਰ ਫਿਰ ਤੋਂ ਇਨ੍ਹਾਂ ਹਥਿਆਰਾਂ 'ਤੇ ਪਾਬੰਦੀ ਖਤਮ ਕਰਨ ਦਾ ਵਿਚਾਰ ਬਣਾ ਰਹੀ ਹੈ ਤੇ ਇਸ ਨੂੰ ਲੈਕੇ ਨਾ ਸਿਰਫ ਹਮਲੇ ਦੇ ਪੀੜਿਤ, ਬਲਕਿ ਨਿਊਜੀਲੈਂਡ ਦੀਆਂ ਕਈ ਹੋਰ ਕਮਿਊਨਿਟੀਆਂ ਵਿੱਚ ਵੀ ਰੋਸ ਹੈ। ਮੁਸਲੀਮ ਭਾਈਚਾਰੇ ਦਾ ਕਹਿਣਾ ਹੈ ਕਿ ਸਰਕਾਰ ਨੂੰ ਹਮਲੇ ਦੇ ਮ੍ਰਿਤਕਾਂ ਨੂੰ ਯਾਦ ਕਰਦਿਆਂ ਇਹ ਫੈਸਲਾ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ।