ਆਕਲੈਂਡ (ਹਰਪ੍ਰੀਤ ਸਿੰਘ) - ਮੈਂਗਰੀ ਦੇ ਵੈਸਟਨੀ ਰੋਡ ਸਥਿਤ ਅਲ-ਮਦੀਨਾ ਸਕੂਲ ਤੇ ਜ਼ਾਇਦ ਕਾਲਜ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਸਾਰਾ ਦਿਨ ਦੋਨਾਂ ਸਕੂਲਾਂ ਲੌਕਡਾਊਨ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਿਊ ਲਿਨ ਦੇ ਇਕਰਾ ਪ੍ਰਾਇਮਰੀ ਸਕੂਲ ਨੂੰ ਵੀ ਰੈਸਟਰੀਕਟਡ ਅਕਸੈਸ ਦਿੱਤਾ ਗਿਆ ਹੈ। ਅਲਮਦੀਨਾ ਦੇ ਸੀਨੀਅਰ ਸਟਾਫ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਵੀਡੀਓ ਭੇਜੀ ਗਈ ਸੀ, ਜਿਸ ਵਿੱਚ ਇੱਕ ਸ਼ਖਸ ਕਾਰ ਵਿੱਚ ਗੋਲੀਆਂ ਚਲਾਉਂਦਾ ਦੇਖਿਆ ਜਾ ਸਕਦਾ ਹੈ ਅਤੇ ਕਾਰ ਵਿੱਚ ਹੋਰ ਹਥਿਆਰ ਵੀ ਦਿਖਾਏ ਗਏ ਸਨ। ਪੁਲਿਸ ਦੀ ਸਲਾਹ 'ਤੇ ਸਾਰਾ ਦਿਨ ਸਕੂਲ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਜ਼ਾਇਦ ਕਾਲਜ ਨੇ ਵੀ ਲੌਕਡਾਊਨ ਦਾ ਕਾਰਨ ਇਸੇ ਈਮੇਲ ਨੂੰ ਦੱਸਿਆ ਹੈ। ਸਕੂਲ ਅਨੁਸਾਰ ਧਮਕੀ ਭਰੀਆਂ ਈਮੇਲ ਵਿਿਦਆਰਥੀਆਂ ਨੂੰ ਵੀ ਮਿਲੀਆਂ ਹਨ। ਨਿਊ ਲਿਨ ਦੇ ਇਕਰਾ ਸਕੂਲ ਅਨੁਸਾਰ ਉਨ੍ਹਾਂ ਵਲੋਂ ਸਾਵਧਾਨੀ ਦੇ ਚਲਦਿਆਂ ਸਕੂਲ ਬੰਦ ਰੱਖਿਆ ਗਿਆ ਹੈ।