Thursday, 21 November 2024
09 September 2024 New Zealand

ਆਕਲੈਂਡ ਦੇ ਡਰਾਈਵਰਾਂ ਨੇ ਰਜਨੀਸ਼ ‘ਤੇ ਹੋਏ ਹਮਲੇ ਤੋਂ ਬਾਅਦ ਚੱਕਾ ਜਾਮ ਕਰਨ ਦੀ ਦਿੱਤੀ ਧਮਕੀ

ਡਰਾਈਵਰਾਂ ਦੀ ਸੁਰੱਖਿਆ ਨੂੰ ਲੈਕੇ ਉੱਠੇ ਸਵਾਲ
ਆਕਲੈਂਡ ਦੇ ਡਰਾਈਵਰਾਂ ਨੇ ਰਜਨੀਸ਼ ‘ਤੇ ਹੋਏ ਹਮਲੇ ਤੋਂ ਬਾਅਦ ਚੱਕਾ ਜਾਮ ਕਰਨ ਦੀ ਦਿੱਤੀ ਧਮਕੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮਾਉਂਟ ਰੋਸਕਿਲ ਡਿਪੋ ਦੇ ਭਾਰਤੀ ਮੂਲ ਦੇ ਡਰਾਈਵਰ ਰਜਨੀਸ਼ ਤਰੇਹਨ 'ਤੇ ਬੀਤੇ ਸ਼ਨੀਵਾਰ ਨਸਲੀ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਠੋਢੀ 'ਤੇ ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੇ ਦੰਦ ਹਿੱਲ ਜਾਣ ਕਾਰਨ ਮਿਡਲਮੋਰ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ। ਡਰਾਈਵਰਾਂ 'ਤੇ ਲਗਾਤਾਰ ਵੱਧ ਰਹੇ ਅਜਿਹੇ ਹਮਲਿਆਂ ਤੋਂ ਬਾਅਦ ਡਰਾਈਵਰ ਹੁਣ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਾ ਵਿੱਚ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਜੇ ਡਰਾਈਵਰਾਂ ਦੀ ਸੁੱਰਖਿਆ ਨੂੰ ਲੈਕੇ ਪੁੱਖਤਾ ਹੱਲ ਨਾ ਕੱਢੇ ਗਏ ਤਾਂ ਉਹ ਚੱਕਾ ਜਾਮ ਕਰਨਗੇ। ਦੱਸਦੀਏ ਕਿ ਨਵੀਆਂ ਬੱਸਾਂ ਵਿੱਚ ਸੁਰੱਖਿਆ ਸ਼ੀਲਡਾਂ ਡਰਾਈਵਰਾਂ ਲਈ ਲਾਈਆਂ ਗਈਆਂ ਹਨ, ਪਰ 2000 ਦੇ ਕਰੀਬ ਪੁਰਾਣੀਆਂ ਬੱਸਾਂ ਅਜੇ ਵੀ ਇਨ੍ਹਾਂ ਸੁਰੱਖਿਆ ਸ਼ੀਲਡਾਂ ਤੋਂ ਬਗੈਰ ਹਨ।

ADVERTISEMENT
NZ Punjabi News Matrimonials