ਆਕਲੈਂਡ (ਹਰਪ੍ਰੀਤ ਸਿੰਘ) - ਇਨਫੋਰਮਾ ਕੂਨੇਕਟ ਅਕੈਡਮੀ ਦੀ 2024 ਦੀ ਤਾਜਾ ਆਈ ਰਿਪੋਰਟ ਅਨੁਸਾਰ ਈਲੋਨ ਮਸਕ ਦੀ ਸੰਪਤੀ ਵਿੱਚ 110% ਦੀ ਦਰ ਨਾਲ ਵਾਧਾ ਹੋ ਰਿਹਾ ਹੈ ਅਤੇ ਇਸ ਦਰ ਨਾਲ ਈਲੋਨ ਮਸਕ ਦੀ ਸੰਪਤੀ 2027 ਤੱਕ ਟ੍ਰੀਲੀਅਨ ਡਾਲਰ ਦਾ ਆਂਕੜਾ ਪਾਰ ਕਰ ਜਾਏਗੀ ਅਤੇ ਅਜਿਹਾ ਕਰਨ ਵਾਲਾ ਇਲੋਨ ਮਸਕ ਦੁਨੀਆਂ ਦਾ ਪਹਿਲਾ ਵਿਅਕਤੀ ਹੋਏਗਾ। ਟੈਸਲਾ, ਸਪੇਸਐਕਸ ਅਤੇ 'ਐਕਸ ਦਾ ਹੈੱਡ ਅਤੇ $251 ਬਿਲੀਅਨ ਡਾਲਰ ਦੀ ਸੰਪਤੀ ਨਾਲ ਇਸ ਵੇਲੇ ਵੀ ਦੁਨੀਆਂ ਦਾ ਪਹਿਲੇ ਨੰਬਰ ਦਾ ਅਮੀਰ ਵਿਅਕਤੀ ਹੈ।