ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਤੋਂ ਵਲੰਿਗਟਨ ਜਾ ਰਹੇ ਏਅਰ ਨਿਊਜੀਲ਼ੈਂਡ ਦੇ ਏ320-200 ਜਹਾਜ ਦੀ ਐਮਰਜੈਂਸੀ ਲੈਂਡਿੰਗ ਕ੍ਰਾਈਸਚਰਚ ਏਅਰਪੋਰਟ 'ਤੇ ਕਰਵਾਉਣੀ ਪਈ। ਦਰਅਸਲ ਜਹਾਜ ਦੀਆਂ 2 ਬ੍ਰੇਕਸ ਵਿੱਚ ਹਾਈਡ੍ਰੋਲਿਕ ਸੱਮਸਿਆ ਆਉਣ ਕਾਰਨ ਜਹਾਜ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। 2 ਬ੍ਰੇਕ ਸਿਸਟਮ ਨਾ ਕੰਮ ਕਰਨ ਦੇ ਚਲਦਿਆਂ ਜਹਾਜ ਨੂੰ ਸੁਰੱਖਿਅਤ ਲੈਂਡ ਕਰਵਾਉਣ ਲਈ ਲੰਬੇ ਰਨਵੇਅ ਦੀ ਜਰੂਰਤ ਸੀ, ਜਿਸ ਕਾਰਨ ਜਹਾਜ ਨੂੰ ਕ੍ਰਾਈਸਚਰਚ ਏਅਰਪੋਰਟ ਲੈ ਜਾਇਆ ਗਿਆ।