Thursday, 21 November 2024
10 September 2024 New Zealand

ਆਕਲੈਂਡ ਬੱਸ ਦੇ ਪੰਜਾਬੀ ਡਰਾਈਵਰ ‘ਤੇ ਹੋਇਆ ਨਸਲੀ ਹਮਲਾ, ਹਮਲਾਵਰਾਂ ਨੇ ਸਕੈਟਨੋਰਡ ਨਾਲ ਕੁੱਟ-ਕੁੱਟ ਕੇ ਤੋੜੀ ਰੀੜ ਦੀ ਹੱਡੀ

ਆਕਲੈਂਡ ਬੱਸ ਦੇ ਪੰਜਾਬੀ ਡਰਾਈਵਰ ‘ਤੇ ਹੋਇਆ ਨਸਲੀ ਹਮਲਾ, ਹਮਲਾਵਰਾਂ ਨੇ ਸਕੈਟਨੋਰਡ ਨਾਲ ਕੁੱਟ-ਕੁੱਟ ਕੇ ਤੋੜੀ ਰੀੜ ਦੀ ਹੱਡੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਜਿੱਥੇ ਬੀਤੇ ਸ਼ਨੀਵਾਰ ਰਜਨੀਸ਼ ਤ੍ਰੇਹਣ ਨਾਮ ਦੇ ਬੱਸ ਡਰਾਈਵਰ 'ਤੇ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਸੀ, ਉੱਥੇ ਹੀ ਇੱਕ ਹੋਰ ਪੰਜਾਬੀ ਬੱਸ ਡਰਾਈਵਰ 'ਤੇ ਵੀ ਉਸਤੋਂ ਵੀ ਭਿਆਨਕ ਨਸਲੀ ਹਮਲੇ ਦੀ ਘਟਨਾ ਵਾਪਰਨ ਦੀ ਖਬਰ ਹੈ। ਪੰਜਾਬੀ ਡਰਾਈਵਰ ਜਸਵੀਰ ਸਿੰਘ (ਬਦਲਿਆ ਨਾਮ) 2 ਬੱਚਿਆਂ ਦਾ ਪਿਤਾ ਹੈ, ਪਰ ਇਸ ਵੇਲੇ ਉਹ ਇਨੀਂ ਜਿਆਦਾ ਸ਼ਰੀਰਿਕ ਤੇ ਮਾਨਸਿਕ ਦਰਦ ਨੂੰ ਬਰਦਾਸ਼ਤ ਕਰ ਰਿਹਾ ਹੈ ਕਿ ਦੁਬਾਰਾ ਕੰਮ 'ਤੇ ਜਾਣ ਬਾਰੇ ਸੋਚਕੇ ਹੀ ਉਸਦੇ ਪਸੀਨੇ ਛੁੱਟ ਜਾਂਦੇ ਹਨ।
ਜਸਵੀਰ ਸਿੰਘ ਨਿਊਲਿਨ 24 ਆਰ ਰੂਟ 'ਤੇ ਸੀ, ਜਦੋਂ ਉਸ ਨਾਲ ਇਹ ਕਾਰਾ ਹੋਇਆ, ਉਸਨੇ ਦੱਸਿਆ ਕਿ 4 ਨੌਜਵਾਨ ਉਸਦੀ ਬੱਸ ਵਿੱਚ ਰਾਤ 9.30 ਵਜੇ ਦੇ ਕਰੀਬ ਚੜ੍ਹੇ ਤੇ ਬਿਨ੍ਹਾਂ ਪੈਸਿਆਂ ਤੋਂ ਸਫਰ ਦੀ ਗੱਲ ਆਖੀ। ਜਿਸ ਤੋਂ ਜਸਵੀਰ ਨੇ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਮਾਮਲਾ ਅਜਿਹਾ ਭਖਿਆ ਕਿ ਨੌਜਵਾਨਾਂ ਨੇ ਜਸਵੀਰ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕੀਤੀ, ਚਾਰਾਂ ਨੌਜਵਾਨਾਂ ਨੇ ਉਸ ਨੂੰ ਲੱਤਾਂ ਨਾਲ ਠੁੱਡੇ ਮਾਰੇ ਤੇ ਜੋ ਸਕੈਟਬੋਰਡ ਉਨ੍ਹਾਂ ਕੋਲ ਸੀ, ਉਸ ਨਾਲ ਵੀ ਜਸਵੀਰ ਨੂੰ ਕੁੱਟਿਆ।
ਜਸਵੀਰ ਦੀ ਰੀੜ ਦੀ ਹੱਡੀ (ਲੱਕ ਦੇ ਨਜਦੀਕ) ਵਿੱਚ ਫਰੈਕਚਰਚ ਆਇਆ ਹੈ ਤੇ ਡਾਕਟਰਾਂ ਅਨੁਸਾਰ ਆਪਣੇ ਆਪ 'ਤੇ ਚੱਲਣ ਲਈ ਅਤੇ ਪਹਿਲਾਂ ਵਰਗਾ ਹੋਣ ਲਈ ਉਸਨੂੰ ਘੱਟੋ-ਘੱਟ 3 ਮਹੀਨੇ ਦਾ ਸਮਾਂ ਲੱਗ ਜਾਏਗਾ। ਇਹ ਘਟਨਾ ਬੀਤੀ 31 ਅਗਸਤ ਦੀ ਹੈ ਅਤੇ ਅਜੇ ਵੀ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ADVERTISEMENT
NZ Punjabi News Matrimonials