ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ ਦੇ ਅੰਤਰ-ਰਾਸ਼ਟਰੀ ਟਰਮੀਨਲ ਵਿੱਚ ਇਨ੍ਹਾਂ ਗਰਮੀਆਂ 'ਚ ਸੈਲਫ-ਸਰਵਿਸ ਕਿਓਸਕ ਲੱਗਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਨ੍ਹਾਂ ਸੈਲਫ-ਸਰਵਿਸ ਕਿਓਸਕ ਰਾਂਹੀ ਨਾ ਸਿਰਫ ਚੈਕਇਨ, ਬਲਕਿ ਲਗੇਜ ਵੀ ਜਮਾਂ ਕਰਵਾਇਆ ਜਾ ਸਕੇਗਾ। ਇਹ ਸੈਲਫ-ਸਰਵਿਸ ਕਿਓਸਕ ਇਨੇਂ ਕਾਰਗਰ ਹੋਣਗੇ ਕਿ ਕੁਝ ਮਿੰਟਾਂ ਵਿੱਚ ਹੀ ਚੈਕਇਨ ਪ੍ਰੋਸੈਸ ਪੂਰਾ ਹੋ ਜਾਏਗਾ, ਨਾਲ ਹੀ ਇੱਕ ਸੈਲਫ-ਸਰਵਿਸ ਕਿਓਸਕ ਤੋਂ ਸਾਰੀਆਂ ਏਅਰਲਾਈਨਜ਼ ਲਈ ਚੈਕਇਨ ਕੀਤਾ ਜਾ ਸਕੇਗਾ।
ਆਉਂਦੇ ਕੁਝ ਸਾਲਾਂ ਵਿੱਚ ਇਨ੍ਹਾਂ ਸੈਲਫ-ਸਰਵਿਸ ਕਿਓਸਕ ਦੀ ਗਿਣਤੀ ਵਧਾਕੇ ਸੈਂਕੜੇ ਵਿੱਚ ਕਰ ਦਿੱਤੀ ਜਾਏਗੀ।