ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਸਮੂਹ ਭਾਰਤੀ ਭਾਈਚਾਰੇ ਲਈ ਖਬਰ ਬਹੁਤ ਮੰਦਭਾਗੀ ਹੈ। ਹਮਿਲਟਨ ਰਹਿੰਦਾ ਪਟੇਲ ਪਰਿਵਾਰ ਜੋ 10 ਕੁ ਮਹੀਨੇ ਪਹਿਲਾਂ ਹੀ ਨਿਊਜੀਲੈਂਡ ਆਇਆ ਸੀ, ਪਰਿਵਾਰ ਦੇ 18 ਮਹੀਨੇ ਦੇ ਡੀ ਵਿਮਲਭਾਈ ਪਟੇਲ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਬੱਚਾ ਉਸ ਵੇਲੇ ਡਰਾਈਵ ਵੇਅ ਵਿੱਚ ਖੇਡ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਸੀਰੀਅਸ ਕਰੇਸ਼ ਯੂਨਿਟ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਨਾ ਸਿਰਫ ਭਾਰਤੀ ਭਾਈਚਾਰਾ, ਬਲਕਿ ਬਹੁ-ਗਿਣਤੀ ਭਾਈਚਾਰਾ ਵੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਰਿਹਾ ਹੈ ਤੇ ਇਸ ਘਟਨਾ ਲਈ ਦੁੱਖ ਪ੍ਰਗਟਾ ਰਿਹਾ ਹੈ। ਪਰਿਵਾਰ ਹਮਿਲਟਨ ਤੋਂ 20 ਕਿਲੋਮੀਟਰ ਉੱਤਰ ਵਿੱਚ ਸਥਿਤ ਟੋਪੀਰੀ ਵਿੱਚ ਰਹਿ ਰਿਹਾ ਹੈ।