ਆਕਲੈਂਡ (ਹਰਪ੍ਰੀਤ ਸਿੰਘ) - ਕੋਰਲੋਜਿਕ ਦੀ ਤਾਜਾ ਜਾਰੀ ਹੋਈ ਰਿਪੋਰਟ ਅਨੁਸਾਰ ਵੈਸੇ ਤਾਂ ਨਿਊਜੀਲੈਂਡ ਦੇ ਬਹੁਤੇ ਉਪਨਗਰਾਂ ਵਿੱਚ ਘਰਾਂ ਦੇ ਮੁੱਲਾਂ ਵਿੱਚ ਇਸ ਸਾਲ ਸਤੰਬਰ ਤੱਕ ਨਾ-ਮਾਤਰ ਵਾਧਾ ਹੀ ਦਰਜ ਹੋਇਆ ਹੈ, ਪਰ ਕੁਝ ਕੁ ਅਜਿਹੇ ਉਪਨਗਰ ਵੀ ਹਨ, ਜਿੱਥੇ ਮੁੱਲਾਂ ਵਿੱਚ ਬੀਤੇ ਸਿਰਫ 3 ਮਹੀਨਿਆਂ ਵਿੱਚ ਖਾਸਾ ਵਾਧਾ ਦਰਜ ਹੋਇਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜਿਆਦਾ ਇਨਵਰਕਾਰਗਿਲ ਵਿੱਚ ਬੀਤੇ 3 ਮਹੀਨਿਆਂ ਵਿੱਚ 6.9% ਔਸਤ ਮੁੱਲਾਂ ਵਿੱਚ ਵਾਧਾ ਹੋਇਆ ਹੈ ਤੇ ਉਟਾਹੂਹੂ ਵਿੱਚ 6.3% ਦਾ। ਨਿਊਜੀਲੈਂਡ ਦੇ ਕੁੱਲ 951 ਉਪਨਗਰਾਂ 'ਚੋਂ 480 ਵਿੱਚ ਸਤੰਬਰ 2023 ਦੇ ਮੁਕਾਬਲੇ ਸਿਰਫ 1% ਦਾ ਵਾਧਾ ਹੀ ਦਰਜ ਹੋਇਆ ਹੈ।