ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਆਕਲੈਂਡ ਵਿੱਚ ਭਾਰੀ ਬਰਫਬਾਰੀ ਦੀ ਗੱਲ ਤਾਂ ਸੰਭਵ ਨਹੀਂ ਲੱਗਦੀ, ਪਰ ਖੁੱਲਦੀ ਰੁੱਤ ਦੇ ਮੌਸਮ ਵਿੱਚ 'ਪੋਲਰ ਸਟਰੀਮ' ਗਤੀਵਿਧੀ, ਜਿਸ ਕਾਰਨ ਤਾਪਮਾਨ ਕਾਫੀ ਡਿੱਗ ਸਕਦਾ ਹੈ ਅਤੇ ਉਨ੍ਹਾਂ ਇਲਾਕਿਆਂ ਵਿੱਚ ਜਿਵੇਂ ਕਿ ਨਾਰਥਲੈਂਡ ਆਦਿ ਵਿੱਚ 2 ਸੈਂਟੀਮੀਟਰ ਤੱਕ ਬਰਫਬਾਰੀ ਤੇ ਆਕਲੈਂਡ ਤੇ ਵਾਇਕਾਟੋ ਵਿੱਚ ਸਨੋ ਫਲਰੀਜ਼ ਆ ਸਕਦੀਆਂ ਹਨ, ਸਨੋ ਫਲਰੀਜ਼ ਉਹ ਵਰਤਾਰਾ ਹੈ, ਜਿਸ ਵਿੱਚ ਅਸਮਾਨ ਵਿੱਚੋਂ ਬਰਫ ਡਿੱਗਦੀ ਤਾਂ ਹੈ, ਪਰ ਤਾਪਮਾਨ ਸਥਿਰ ਨਾ ਹੋਣ ਕਾਰਨ ਇਹ ਜਮੀਨ 'ਤੇ ਬਰਫ ਦੇ ਰੂਪ ਵਿੱਚ ਜਮਾਂ ਨਹੀਂ ਹੋ ਸਕਦੀ, ਅਗਲੇ ਮੰਗਲਵਾਰ ਇਹ ਨਜਾਰਾ ਆਕਲੈਂਡ ਵਾਸੀਆਂ ਨੂੰ ਦੇਖਣ ਨੂੰ ਮਿਲ ਸਕਦਾ ਹੈ।