ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇੱਕ ਵਾਰ ਫਿਰ ਤੋਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਲਈ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ ਤੇ ਸ਼ਾਇਦ ਇਹੀ ਕਾਰਨ ਹੈ ਕਿ ਬੀਤੀ ਜੁਲਾਈ ਵਿੱਚ ਨਾ ਸਿਰਫ ਇਸ ਸਾਲ ਦੇ ਬਲਕਿ 2023 ਫਰਵਰੀ ਤੋਂ ਬਾਅਦ ਹੁਣ ਜਾਕੇ ਰਿਕਾਰਡ ਨੰਬਰ ਵਿੱਚ ਅੰਤਰ-ਰਾਸ਼ਟਰੀ ਵਿਿਦਆਰਥੀ ਪੁੱਜੇ ਹਨ। ਬੀਤੀ ਜੁਲਾਈ ਵਿੱਚ ਨਿਊਜੀਲੈਂਡ 5900 ਅੰਤਰ-ਰਾਸ਼ਟਰੀ ਵਿਿਦਆਰਥੀ ਆਏ ਹਨ। ਇਸ ਤੋਂ ਪਹਿਲਾਂ ਫਰਵਰੀ 2023 ਵਿੱਚ 6000 ਅੰਤਰ-ਰਾਸ਼ਟਰੀ ਵਿਿਦਆਰਥੀ ਪੁੱਜੇ ਸਨ।
ਕੁੱਲ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਜੁਲਾਈ ਵਿੱਚ 17,453 ਪ੍ਰਵਾਸੀ ਨਿਊਜੀਲੈਂਡ ਆਏ ਹਨ ਅਤੇ ਇਹ ਇਸ ਸਾਲ ਦੀ ਫਰਵਰੀ ਤੋਂ ਬਾਅਦ ਸਭ ਤੋਂ ਜਿਆਦਾ ਆਂਕੜੇ ਹਨ।