ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਆਬਾਦੀ ਵਧਣ ਵਿੱਚ ਸਭ ਤੋਂ ਵੱਡਾ ਯੋਗਦਾਨ ਭਾਰਤੀ ਨਾਗਰਿਕਾਂ ਦਾ ਹੈ। ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਇਸ ਸਾਲ ਜੁਲਾਈ ਤੱਕ 41,100 ਭਾਰਤੀ ਨਾਗਰਿਕ, ਨਿਊਜੀਲੈਂਡ ਪੁੱਜੇ ਹਨ। ਇਸ ਦੌੜ ਵਿੱਚ ਦੂਜੇ ਨੰਬਰ 'ਤੇ ਵਾਪਿਸ ਪਰਤ ਰਹੇ ਨਿਊਜੀਲੈਂਡ ਵਾਸੀ 25,200 ਅਤੇ ਫਿਲੀਪੀਨਜ਼ ਦੇ ਨਾਗਰਿਕ ਤੀਜੇ ਨੰਬਰ 'ਤੇ 24,600 ਅਤੇ ਚੌਥੇ ਨੰਬਰ 'ਤੇ ਚੀਨ ਦੇ ਨਾਗਰਿਕ 23,600 ਹਨ। ਕੁੱਲ ਮਿਲਾਕੇ ਜੁਲਾਈ ਤੱਕ ਆਬਾਦੀ ਦੇ ਹਿਸਾਬ ਨਾਲ ਪ੍ਰਤੀ 1000 ਨਿਊਜੀਲੈਂਡ ਵਾਸੀਆਂ ਮਗਰ 13 ਹੋਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਬੀਤੇ ਕੁਝ ਸਾਲਾਂ ਵਿੱਚ ਨਿਊਜੀਲੈਂਡ ਆਕੇ ਵੱਸਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਹੋਇਆ ਹੈ। 2019 ਵਿੱਚ ਇਹ ਗਿਣਤੀ 8,199 ਸੀ, ਉਸਤੋਂ ਬਾਅਦ 2023 ਵਿੱਚ 33,692 ਹੋ ਗਈ ਅਤੇ ਇਸ ਸਾਲ ਜੁਲਾਈ ਤੱਕ ਹੀ ਇਹ ਵੱਧਕੇ 36,972 ਹੋ ਗਈ ਹੈ।