ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇਮੀਗ੍ਰੇਸ਼ਨ ਵਲੋਂ ਜਾਰੀ ਆਂਕੜੇ ਦੱਸਦੇ ਹਨ ਕਿ ਭਾਂਵੇ ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀ ਕਰਮਚਾਰੀਆਂ ਦੀ ਗਿਣਤੀ ਵਿੱਚ ਬੀਤੇ ਕੁਝ ਸਮੇਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਪ੍ਰਵਾਸੀਆਂ ਦੇ ਸੋਸ਼ਣ ਕੀਤੇ ਜਾਣ ਵਾਲੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਜਿਨ੍ਹੇਂ ਇਸ ਸਾਲ ਵਿੱਚ ਹੁਣ ਤੱਕ ਕੁੱਲ ਸੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ, ਉਸ ਤੋਂ ਦੁੁੱਗਣੇ 550 ਮਾਮਲੇ ਬੀਤੇ ਮਹੀਨੇ ਦਰਜ ਹੋਏ ਹਨ। ਹੁਣ ਤੱਕ ਬਾਰਡਰ ਖੁੱਲਣ ਤੋਂ ਬਾਅਦ ਕੁੱਲ 4300 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਮੀਗ੍ਰੇਸ਼ਨ ਅਡਵਾਈਜ਼ਰ ਅਥਾਰਟੀ ਵਲੋਂ ਵੀ ਇਸ ਵੇਲੇ ਕਰੀਬ 24 ਇਮੀਗ੍ਰੇਸ਼ਨ ਸਲਾਹਕਾਰਾਂ ਖਿਲਾਫ ਸ਼ਿਕਾਇਤਾਂ ਦੀ ਕਾਰਵਾਈ ਸੁਣੀ ਜਾ ਰਹੀ ਹੈ।