ਮੈਲਬੋਰਨ (ਹਰਪ੍ਰੀਤ ਸਿੰਘ) - ਇਹ ਘਟਨਾ ਬੀਤੇ ਸਾਲ ਸਤੰਬਰ 2023 ਵਿੱਚ ਵਾਪਰੀ ਸੀ, ਜਦੋਂ ਪਰਥ ਤੋਂ ਸਿਡਨੀ ਲਈ ਉੱਡੀ ਉਡਾਣ ਨੂੰ ਵਾਪਿਸ ਇਸ ਕਰਕੇ ਪਰਥ ਹੀ ਉਤਰਣਾ ਪਿਆ, ਕਿਉਂਕਿ ਉਸ ਵਿੱਚ ਇੱਕ ਸ਼ਰਾਬੀ ਯਾਤਰੀ ਨੇ ਨਾ ਸਿਰਫ ਕਰੂ ਮੈਂਬਰ ਨੂੰ ਗਾਲਾਂ ਕੱਢੀਆਂ, ਬਲਕਿ ਦੂਜੇ ਯਾਤਰੀਆਂ ਲਈ ਵੀ ਵੱਡੀ ਦਿੱਕਤ ਦਾ ਕਾਰਨ ਬਣਿਆ। ਇਸ ਕਾਰਨ ਜਹਾਜ ਦਾ ਕਾਫੀ ਫਿਊਲ ਡੰਪ ਕਰਨਾ ਪਿਆ ਤਾਂ ਜੋ ਲੈਂਡਿੰਗ ਸੁਰੱਖਿਅਤ ਹੋ ਸਕੇ।
ਪਰਥ ਮੈਜੀਸਟਰੇਟ ਕੋਰਟ ਨੇ ਫੈਸਲਾ ਸੁਣਾਉਂਦਿਆਂ ਨਾ ਸਿਰਫ ਸ਼ਰਾਬੀ ਯਾਤਰੀ ਨੂੰ ਏਯੂ $9000 ਦਾ ਜੁਰਮਾਨਾ ਲਾਇਆ ਹੈ, ਬਲਕਿ ਏਯੂ $8630 ਜਹਾਜ ਦੇ ਖਰਾਬ ਹੋਏ ਫਿਊਲ ਦੇ ਵੀ ਅਦਾ ਕਰਨ ਦੇ ਹੁਕਮ ਦਿੱਤੇ ਹਨ।