ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਟੂਡੈਂਟ ਵੀਜਾ ਅਪਲਾਈ ਕਰਨ ਵਾਲਿਆਂ ਲਈ ਅਹਿਮ ਜਾਣਕਾਰੀ ਜਾਰੀ ਕੀਤੀ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਾਫ ਕੀਤਾ ਹੈ ਕਿ ਅੱਗੇ ਆਉਣ ਵਾਲੇ ਗਰਮੀਆਂ ਦੇ ਵਿਅਸਤ ਸੈਸ਼ਨ ਲਈ ਟੂਰੀਸਟ ਵੀਜਾ ਦੀਆਂ ਫਾਈਲਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ ਤੇ ਜੇ ਤੁਸੀਂ 2025 ਸ਼ੁਰੂਆਤੀ ਸਟੱਡੀ ਵੀਜਾ ਸੈਸ਼ਨ ਲਈ ਅਪਲਾਈ ਕਰਨਾ ਹੈ ਤਾਂ ਘੱਟੋ-ਘੱਟ 3 ਮਹੀਨੇ ਪਹਿਲਾਂ ਅਪਲਾਈ ਕਰੋ ਅਤੇ ਨਾਲ ਹੀ ਸਾਰੇ ਕਾਗਜਾਤ ਵੀ ਪੂਰੇ ਲਗਾਓ, ਕਿਉਂਕਿ ਵਿਅਸਤ ਸੈਸ਼ਨ ਕਾਰਨ ਅਜਿਹਾ ਹੋ ਸਕਦਾ ਹੈ ਕਿ ਤੁਹਾਨੂੰ ਵਾਧੂ ਦੇ ਕਾਗਜਾਤਾਂ ਬਾਰੇ ਨਾ ਪੁੱਛਿਆ ਜਾ ਸਕੇ ਤੇ ਤੁਹਾਡੀ ਫਾਈਲ ਰੱਦ ਕਰ ਦਿੱਤੀ ਜਾਏ।