ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ, ਟਾਰਾਨਾਕੀ, ਗਿਸਬੋਰਨ ਸਮੇਤ ਅਪਰ ਨਾਰਥ ਆਈਲੈਂਡ ਲਈ ਖਰਾਬ ਤੇ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਹੋ ਗਈ ਹੈ। ਨਿਊਜੀਲੈਂਡ ਦੇ ਅਪਰ ਨਾਰਥ ਆਈਲੈਂਡ ਵੱਲ ਵੱਧ ਰਹੇ ਫਰੰਟ ਕਾਰਨ ਤੂਫਾਨੀ ਹਵਾਵਾਂ, ਭਾਰੀ ਬਾਰਿਸ਼ ਦੇਖਣ ਨੂੰ ਮਿਲੇਗੀ। ਖਰਾਬ ਮੌਸਮ ਦੀ ਸ਼ੁਰੂਆਤ ਬਾਅਦ ਦੁਪਹਿਰ ਸ਼ੁਰੂ ਹੋ ਜਾਏਗੀ ਅਤੇ ਸ਼ਾਮ ਨੂੰ ਮੌਸਮ ਹੋਰ ਵੀ ਖਰਾਬ ਹੋਣ ਦੀ ਸੰਭਾਵਨਾ ਹੈ। ਕਾਰ ਚਾਲਕਾਂ ਨੂੰ ਇਸ ਦੌਰਾਨ ਧਿਆਨ ਨਾਲ ਗੱਡੀਆਂ ਚਲਾਉਣ ਦੀ ਸਲਾਹ ਹੈ। ਇਸ ਖਰਾਬ ਮੌਸਮ ਕਾਰਨ ਜੁਲਾਈ ਵਰਗਾ ਠੰਢਾ ਮੌਸਮ ਵੀ ਦੇਖਣ ਨੂੰ ਮਿਲੇਗਾ।