Thursday, 19 September 2024
16 September 2024 New Zealand

ਜੇ ਤੁਸੀਂ ਨਿਊਜੀਲੈਂਡ ਆਉਣਾ ਤਾਂ ਜਲਦੀ ਅਪਲਾਈ ਕਰੋ!

260,000 ਤੋਂ ਵੀ ਵੱਧ ਵੀਜੀਟਰ ਵੀਜੇ ਦੀਆਂ ਫਾਈਲਾਂ ਲੱਗਣ ਨੂੰ ਤਿਆਰ
ਜੇ ਤੁਸੀਂ ਨਿਊਜੀਲੈਂਡ ਆਉਣਾ ਤਾਂ ਜਲਦੀ ਅਪਲਾਈ ਕਰੋ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਾਫ ਕਰ ਦਿੱਤਾ ਹੈ ਕਿ ਜੇ ਤੁਸੀਂ ਇਨ੍ਹਾਂ ਗਰਮੀਆਂ ਵਿੱਚ ਜਾਂ ਨਵਾਂ ਸਾਲ ਮਨਾਉਣ ਜਾਂ ਆਪਣੇ ਪਰਿਵਾਰ ਨੂੰ ਜਾਂ ਦੋਸਤਾਂ-ਮਿੱਤਰਾਂ ਨੂੰ ਮਿਲਣ ਲਈ ਨਿਊਜੀਲੈਂਡ ਦਾ ਵੀਜੀਟਰ ਵੀਜਾ 'ਤੇ ਆਉਣਾ ਚਾਹੁੰਦੇ ਹੋ ਤਾਂ ਇਸ ਲਈ ਜਲਦ ਤੋਂ ਜਲਦ ਅਪਲਾਈ ਕਰੋ, ਕਿਉਂਕਿ ਪਹਿਲਾਂ ਹੀ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਇਮੀਗ੍ਰੇਸ਼ਨ ਵਿਭਾਗ ਲਈ ਸਾਲ ਦਾ ਸਭ ਤੋਂ ਵਿਅਸਤ ਸਮਾਂ ਨਜਦੀਕ ਆ ਰਿਹਾ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਅਨੁਸਾਰ ਇਸ ਸਮੇਂ ਦੌਰਾਨ 260,000 ਤੋਂ ਵੀ ਵਧੇਰੇ ਵੀਜੀਟਰ ਵੀਜੇ ਦੀਆਂ ਫਾਈਲਾਂ ਲੱਗਣ ਲਈ ਤਿਆਰ ਹਨ। ਸੋ ਜੇ ਤੁਸੀਂ ਵੀ ਨਿਊਜੀਲੈਂਡ ਵੀਜੀਟਰ ਵੀਜੇ ਦੀ ਫਾਈਲ ਲਾਉਣੀ ਹੈ ਤਾਂ ਜਲਦੀ ਕਰੋ ਤੇ ਸਾਰੇ ਡਾਕੂਮੈਂਟ ਪਹਿਲਾਂ ਹੀ ਚੈੱਕ ਕਰਕੇ ਲਾਇਓ, ਕਿਉਂਕਿ ਇਸ ਵਿਅਸਤ ਸੀਜਨ ਵਿੱਚ ਤੁਹਾਡੇ ਤੋਂ ਘੱਟਦੇ ਡਾਕੂਮੈਂਟ ਸ਼ਾਇਦ ਹੀ ਮੰਗੇ ਜਾਣ ਤੇ ਇਹ ਤੁਹਾਡੀ ਵੀਜਾ ਰਿਜੈਕਸ਼ਨ ਦਾ ਕਾਰਨ ਵੀ ਬਣ ਸਕਦਾ ਹੈ।

ADVERTISEMENT
NZ Punjabi News Matrimonials