ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਵਰਲਡ ਦੇ ਸਾਊਥ ਆਈਲੈਂਡ ਦੇ 30 ਸਟੋਰਾਂ ਨੂੰ ਅਲਕੋਹਲ ਨਿਯਮਾਂ ਦੀ ਅਣਦੇਖੀ ਕਰਨ ਦੇ ਚਲਦਿਆਂ ਸ਼ਰਾਬ ਵੇਚਣ ਦਾ ਆਰਜੀ ਲਾਇਸੈਂਸ ਰੱਦ ਕੀਤੇ ਜਾਣ ਦਾ ਫੈਸਲਾ ਝੱਲਣਾ ਪੈ ਰਿਹਾ ਹੈ। ਦਰਅਸਲ ਨਿਊ ਵਰਲਡ ਵਲੋਂ ਇੱਕ ਇਮਪੋਰਟਡ ਬੀਅਰ ਦੀ ਪ੍ਰਮੋਸ਼ਨ ਆਨਲਾਈਨ ਕੀਤੀ ਜਾ ਰਹੀ ਸੀ, ਜਿਸ 'ਤੇ 26.1% ਦਾ ਡਿਸਕਾਉਂਟ ਦਿੱਤਾ ਜਾ ਰਿਹਾ ਸੀ। ਪਰ ਨਿਯਮਾਂ ਅਨੁਸਾਰ ਅਜਿਹਾ ਸੰਭਵ ਨਹੀਂ ਸੀ, ਕਿਉਂਕਿ ਆਨਲਾਈਨ ਸਿਰਫ 25% ਡਿਸਕਾਉਂਟ ਤੱਕ ਹੀ ਪ੍ਰਮੋਸ਼ਨ ਕੀਤੀ ਜਾ ਸਕਦੀ ਹੈ ਅਤੇ ਜੇ ਡਿਸਕਾਉਂਟ ਇਸ ਤੋਂ ਜਿਆਦਾ ਹੈ ਤਾਂ ਉਸਦੀ ਪ੍ਰਮੋਸ਼ਨ ਸਿਰਫ ਸਟੋਰ ਵਿੱਚ ਹੀ ਸੰਭਵ ਸੀ ਜਾਂ ਕੈਟਾਲੋਗ ਛਪਵਾ ਕੇ ਅਜਿਹਾ ਕੀਤਾ ਜਾ ਸਕਦਾ ਸੀ। ਇਸ ਫੈਸਲੇ ਕਾਰਨ ਸਾਊਥ ਆਈਲੈਂਡ ਦੇ ਨਿਊ ਵਰਲਡ ਦੇ 30 ਸਟੋਰਾਂ ਦਾ ਸ਼ਰਾਬ ਵੇਚਣ ਦਾ ਲਾਇਸੈਂਸ ਆਰਜੀ ਰੱਦ ਕਰ ਦਿੱਤਾ ਗਿਆ ਹੈ।