ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੀ ਮੇਅਰ ਟੋਰੀ ਵਨਾਉ ਦੀ ਮਾਲੀ ਹਾਲਤ ਕਮਜੋਰ ਨਹੀਂ ਹੈ, ਪਰ ਲਗਾਤਾਰ ਵੱਧਦੀ ਮਹਿੰਗਾਈ ਨੇ ਉਨ੍ਹਾਂ ਨੂੰ ਵੀ ਪ੍ਰਭਾਵਿਤ ਕੀਤੇ ਬਗੈਰ ਨਹੀਂ ਛੱਡਿਆ ਹੈ। ਉਨ੍ਹਾਂ ਇਸ ਗੱਲ ਨੂੰ ਕਬੂਲਦਿਆਂ, ਕਿ ਰਾਜਧਾਨੀ ਵਿੱਚ ਹਰ ਆਮ ਨਿਊਜੀਲੈਂਡ ਵਾਸੀ ਇਸ ਵੇਲੇ ਆਰਥਿਕ ਦਿੱਕਤਾਂ ਨਾਲ 2-4 ਹੋ ਰਿਹਾ ਹੈ, ਦੱਸਿਆ ਕਿ ਉਨ੍ਹਾਂ ਵੀ ਆਪਣੇ ਬਿੱਲਾਂ ਆਦਿ ਦਾ ਭੁਗਤਾਨ ਕਰਨ ਲਈ ਆਪਣੀ ਕਾਰ ਵੇਚੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਕੁਝ ਸਾਲਾਂ ਵਿੱਚ ਉਨ੍ਹਾਂ ਦੇ ਮੋਰਗੇਜ ਦੀ ਵਿਆਜ ਦੁੱਗਣੀ ਹੋ ਗਈ ਹੈ ਤੇ ਇਸੇ ਕਾਰਨ ਉਹ ਵੀ ਆਮ ਲੋਕਾਂ ਵਾਂਗ ਆਰਥਿਕ ਤੰਗੀ ਮਹਿਸੂਸ ਕਰ ਰਹੇ ਹਨ।
ਵਲੰਿਗਟਨ ਵਿੱਚ ਬੀਤੇ ਕੁਝ ਸਮੇਂ ਤੋਂ ਪਬਲਿਕ ਸੈਕਟਰ ਵਿੱਚ ਨੌਕਰੀਆਂ ਵਿੱਚ ਕਟੌਤੀ, ਰੀਟੇਲ ਤੇ ਹੋਸਪੀਟੇਲਟੀ ਖੇਤਰ ਵਿੱਚ ਕਾਰੋਬਾਰਾਂ ਦਾ ਬੰਦ ਹੋਣਾ ਦੇਖਣ ਨੂੰ ਮਿਿਲਆ ਹੈ ਤੇ ਇਸ ਸਭ ਨੇ ਇਹ ਸੁਆਲ ਖੜੇ ਕਰ ਦਿੱਤੇ ਹਨ ਕਿ ਵਲੰਿਗਟਨ ਵਿੱਚ ਦਿਖਾਈ ਦੇ ਰਹੀ ਆਰਥਿਕ ਮੰਦੀ ਲੋਕਾਂ ਨੂੰ ਆਉਂਦੇ ਸਮੇਂ ਵਿੱਚ ਹੱਦੋਂ ਵੱਧ ਪ੍ਰੇਸ਼ਾਨ ਕਰੇਗੀ?