ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਇਸ਼ਾਰਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਪ੍ਰਵਾਸੀਆਂ ਦੇ ਮਾਪਿਆਂ ਲਈ ਲੰਬੇ ਸਮੇਂ ਦੇ ਵੀਜੇ ਨੂੰ ਸ਼ੁਰੂ ਕੀਤੇ ਜਾਣ 'ਤੇ ਕੰਮ ਕਰ ਰਹੀ ਹੈ, ਹਾਲਾਂਕਿ ਇਸ ਦਾ ਨਤੀਜਾ ਅਗਲੇ ਸਾਲ ਤੱਕ ਹੀ ਸਾਹਮਣੇ ਆਏਗਾ, ਪਰ ਨਾਲ ਹੀ ਉਨ੍ਹਾਂ ਇੱਕ ਹੋਰ ਬਿਆਨਬਾਜੀ ਕੀਤੀ ਹੈ, ਜੋ ਜਾਹਿਰ ਤੌਰ 'ਤੇ ਪ੍ਰਵਾਸੀਆਂ ਲਈ ਚਿੰਤਾ ਦਾ ਵਿਸ਼ਾ ਕਹੀ ਜਾ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਪ੍ਰਵਾਸੀਆਂ ਦੇ ਮਾਪੇ ਨਿਊਜੀਲੈਂਡ ਹੋਣਗੇ ਤਾਂ ਉਸ ਲਈ ਉਨ੍ਹਾਂ ਨੂੰ ਚੰਗੀਆਂ ਸਿਹਤ ਸਹੁਲਤਾਂ ਦੇਣ ਵਾਲੀ ਹੇਲ਼ਥ ਇੰਸ਼ੋਰੈਂਸ 'ਤੇ ਕੰਮ ਕਰਨ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਹੈਲਥ ਇੰਸ਼ੋਰੈਂਸ ਹੱਦੋਂ ਜਿਆਦਾ ਮਹਿੰਗੀ ਸਾਬਿਤ ਹੋਏਗੀ। ਹਾਲਾਂਕਿ ਉਨ੍ਹਾਂ ਇਸ ਸਬੰਧੀ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਨ੍ਹਾਂ ਦਾ ਇਹ ਇਸ਼ਾਰਾ ਸਾਬਿਤ ਕਰਦਾ ਹੈ ਕਿ ਪ੍ਰਵਾਸੀਆਂ ਦਾ ਆਪਣੇ ਮਾਪੇ ਨਿਊਜੀਲੈਂਡ ਰੱਖਣਾ, ਨੈਸ਼ਨਲ ਤੇ ਐਕਟ ਦੀ ਸਰਕਾਰ ਸੁਖਾਲਾ ਸਾਬਿਤ ਨਹੀਂ ਹੋਣ ਦਏਗੀ।