ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਤੇ ਹਮਿਲਟਨ ਏਅਰਪੋਰਟ 'ਤੇ ਮੁੜ ਤੋਂ ਰੌਣਕ ਵਿੱਚ ਵਾਧਾ ਹੋਣ ਜਾ ਰਿਹਾ ਹੈ। ਚੜ੍ਹਦੇ ਸਾਲ ਤੋਂ ਦੋਨਾਂ ਹੀ ਏਅਰਪੋਰਟ ਤੋਂ ਅੰਤਰ-ਰਾਸ਼ਟਰੀ ਉਡਾਣਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਸਮਾਂ ਕਰੀਬ 5 ਸਾਲਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਤੇ ਇਸ ਬਾਰੇ ਡੁਨੇਡਿਨ ਏਅਰਪੋਰਟ ਦੇ ਚੀਫ ਐਗਜੀਕਿਊਟਿਵ ਡੇਨੀਅਲ ਡੀ ਬੋਨੋ ਨੇ ਦੱਸਿਆ ਕਿ ਇਸ ਨਾਲ ਲੱਖਾਂ ਯਾਤਰੀਆਂ ਦੀ ਸਲਾਨਾ ਗਿਣਤੀ ਵਿੱਚ ਵਾਧਾ ਹੋਇਗਾ ਤੇ ਅਰਥਚਾਰੇ ਨੂੰ ਇਸ ਨਾਲ ਸਲਾਨਾ $45 ਮਿਲੀਅਨ ਦਾ ਲਾਹਾ ਮਿਲੇਗਾ। ਹਫਤੇ ਵਿੱਚ 3 ਵਾਰ ਹਮਿਲਟਨ ਤੇ ਡੁਨੇਡਿਨ ਤੋਂ ਗੋਲਡ ਕੋਸਟ ਲਈ ਤੇ ਹਫਤੇ ਵਿੱਚ 4 ਵਾਰ ਸਿਡਨੀ ਤੋਂ ਹਮਿਲਟਨ ਲਈ ਰਿਟਰਨ ਉਡਾਣ ਨਾਲ ਅੰਤਰ-ਰਾਸ਼ਟਰੀ ਉਡਾਣਾ ਦੀ ਸ਼ੁਰੂਆਤ ਕੀਤੀ ਜਾਏਗੀ।