ਆਕਲੈਂਡ (ਹਰਪ੍ਰੀਤ ਸਿੰਘ) - ਟੀਪੁੱਕੀ ਵਿਖੇ ਹਰ ਸਾਲ ਸਜਾਇਆ ਜਾਣ ਵਾਲਾ ਨਗਰ ਕੀਰਤਨ ਨਾ ਸਿਰਫ ਸਿੱਖ ਭਾਈਚਾਰੇ ਲਈ, ਬਲਕਿ ਬਹੁ-ਗਿਣਤੀ ਭਾਈਚਾਰੇ ਲਈ ਵੀ ਮਾਣ ਦਾ ਪ੍ਰਤੀਕ ਬਣ ਗਿਆ ਹੈ ਤੇ ਇਹ ਸਲਾਨਾ ਇਵੈਂਟ ਟੀਪੁੱਕੀ ਦੀ ਸਭ ਤੋਂ ਪ੍ਰਸਿੱਧ ਤੇ ਹਜਾਰਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ। ਬੇਅ ਆਫ ਪਲੈਂਟੀ ਦੇ ਸਿੱਖਾਂ ਵਲੋਂ ਇਹ ਸਲਾਨਾ ਨਗਰ ਕੀਰਤਨ ਇਸ ਸਾਲ ਇਸੇ ਸ਼ਨੀਵਾਰ ਰੋਡ ਨੰਬਰ 3 ਤੋਂ ਸੀਬੀਡੀ ਅਤੇ ਵਾਪਿਸ ਰੋਡ ਨੰਬਰ 3 ਤੱਕ ਸਜਾਇਆ ਜਾਏਗਾ। ਅਯੋਜਕਾਂ ਅਨੁਸਾਰ ਹਰ ਸਾਲ ਨਗਰ ਕੀਰਤਨ ਵਿੱਚ ਪੁੱਜਣ ਵਾਲੇ ਭਾਰਤੀ ਅਤੇ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੋਕਲ ਪੱਧਰ 'ਤੇ ਇਹ ਸਲਾਨਾ ਇਵੈਂਟ ਕਾਫੀ ਮਸ਼ਹੂਰ ਹੋ ਰਹੀ ਹੈ।