ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਘਰ ਦੇ ਮਾਲਕ ਨੂੰ ਆਪਣੇ ਕਿਰਾਏਦਾਰ ਦਾ ਪਾਣੀ ਤੇ ਬਿਜਲੀ ਦਾ ਕੁਨੈਕਸ਼ਨ ਕੱਟਣ ਦੇ ਚਲਦਿਆਂ $1574.23 ਦਾ ਜੁਰਮਾਨਾ ਲਾਇਆ ਗਿਆ ਹੈ। ਦੋਨਾਂ ਧਿਰਾਂ ਵਿਚਾਲੇ ਵਧੀ ਤਕਰਾਰ ਤੋਂ ਬਾਅਦ ਮਾਮਲਾ ਟੀਨੈਂਸੀ ਟ੍ਰਿਿਬਊਨਲ ਪੁੱਜਾ ਜਿਸ ਤੋਂ ਬਾਅਦ ਮਾਲਕ ਨੂੰ ਇਹ ਜੁਰਮਾਨਾ ਲਾਇਆ ਗਿਆ ਤੇ ਕਿਰਾਏਦਾਰ ਨੂੰ ਮਾਲਕ ਦੇ ਬਕਾਏ ਅਦਾ ਕਰਨ ਦੇ ਹੁਕਮ ਹੋਏ।
ਇਸ ਸਭ ਦੌਰਾਨ ਮਾਲਕ ਨੇ ਕਿਰਾਏਦਾਰ ਦਾ ਪਾਣੀ ਅਤੇ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ ਸੀ, ਜਿਸ ਕਾਰਨ ਇਹ ਮਾਮਲਾ ਟ੍ਰਿਿਬਊਨਲ ਤੱਕ ਪੁੱਜਾ। ਕਿਰਾਏਦਾਰ ਨੂੰ ਪੀਣ ਦੇ ਪਾਣੀ ਲਈ ਨਜਦੀਕੀ ਪੈਟਰੋਲ ਪੰਪ 'ਤੇ ਆਸ਼ਰਿਤ ਹੋਣਾ ਪਿਆ ਤੇ ਨਹਾਉਣ ਲਈ ਕਮਿਊਨਿਟੀ ਪੂਲ ਦੀ ਮੱਦਦ ਲੈਣੀ ਪਈ।