ਆਕਲੈਂਡ (ਹਰਪ੍ਰੀਤ ਸਿੰਘ) - ਦ ਏਸ਼ੀਅਨ ਨੈਟਵਰਕ ਇਨਕੋਰਪੋਰੇਟਡ ਅਤੇ ਏਸ਼ੀਅਨ ਹੈਲਥ ਇਨ ਓਟੀਰੋਆ 2024 ਦੀ ਤਾਜਾ ਜਾਰੀ ਹੈਲਥ ਰਿਪੋਰਟ ਵਿੱਚ ਕੁਝ ਚੰਗੇ ਅਤੇ ਅਤੇ ਕੁਝ ਗੰਭੀਰ ਨਤੀਜੇ ਸਾਹਮਣੇ ਆਏ ਹਨ। ਰਿਪੋਰਟ ਅਨੁਸਾਰ ਨਿਊਜੀਲੈਂਡ ਰਹਿੰਦੇ ਏਸ਼ੀਅਨ ਭਾਈਚਾਰੇ ਦੇ ਲੋਕਾਂ ਵਿੱਚ ਬੀਤੇ 20 ਸਾਲ ਦੇ ਮੁਕਾਬਲੇ ਮੋਟਾਪੇ ਦੀ ਦਰ ਵੱਧਕੇ ਦੁੱਗਣੀ ਹੋ ਗਈ ਹੈ, ਇਸਦੇ ਨਾਲ ਹੀ ਏਸ਼ੀਅਨ ਲੋਕਾਂ ਵਿੱਚ ਘੱਟ ਪੋਸ਼ਕ ਭੋਜਨ ਖਾਣਾ, ਘੱਟ ਰਹੀਆਂ ਸ਼ਰੀਰਿਕ ਗਤੀਵਿਧੀਆਂ, ਪ੍ਰਾਇਮਰੀ ਕੇਅਰ ਵਿੱਚ ਘੱਟ ਰਹੀ ਰਜਿਸਟ੍ਰੇਸ਼ਨ ਦਰ ਤੇ ਵੱਧ ਰਿਹਾ ਵਿਤਕਰਿਆਂ ਭਰਿਆ ਵਿਵਹਾਰ ਚਿੰਤਾ ਦੇ ਵਿਸ਼ਾ ਹਨ। ਰਿਪੋਰਟ ਵਿੱਚ ਕੁਝ ਚੰਗੇ ਤੱਥ ਵੀ ਸਾਹਮਣੇ ਆਏ ਹਨ, ਇਸ ਵਿੱਚ ਸਿਗਰਟਨੋਸ਼ੀ ਅਤੇ ਸ਼ਰਾਬ ਘੱਟ ਪੀਣ ਵਾਲਿਆਂ ਦੀ ਗਿਣਤੀ ਵਧੀ ਦੱਸੀ ਜਾ ਰਹੀ ਹੈ।