ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦਾ ਪਹਿਲਾ ਸੁਪਰ-ਕੰਡਕਟਰ ਇਲੈਕਟ੍ਰਿਕ ਸਪੇਸ ਥਰਸਟਰ, ਜੋ ਸਭ ਤੋਂ ਜਿਆਦਾ ਠੰਡਾ, ਗਰਮ ਤਾਪਮਾਨ ਝੱਲਣ ਵਾਲਾ ਤੇ ਸਭ ਤੋਂ ਤਾਕਤਵਰ ਸਪੇਸ ਥਰਸਟਰ ਹੋਏਗਾ, ਨਿਊਜੀਲੈਂਡ ਦੇ ਲੋਅਰ ਹੱਟ ਦੀ ਵਾਇਨੁਈਓਮਾਟਾ ਹਿੱਲ ਦੀ ਹਾਈਟੈਕ ਲੈਬ ਵਿੱਚ ਬਣਾਇਆ ਜਾ ਰਿਹਾ ਹੈ। ਇਸਦੇ ਨਿਰਮਾਣ ਤੋਂ ਬਾਅਦ ਇਸ ਨੂੰ ਚੈੱਕ ਕਰਨ ਲਈ ਹੂਸਟਨ ਭੇਜਿਆ ਜਾਏਗਾ ਤੇ ਉਸਤੋਂ ਬਾਅਦ ਫਲੋਰੀਡਾ ਤੋਂ ਇਸਨੂੰ ਸਪੇਸ ਵਿੱਚ ਲਾਂਚ ਕੀਤਾ ਜਾਏਗਾ। ਭਵਿੱਖ ਦੇ ਮੰਗਲ ਗ੍ਰਹਿ ਪ੍ਰੋਗਰਾਮਾਂ ਲਈ ਇਹ ਸਪੇਸ ਥਰਸਟਰ ਬਹੁਤ ਅਹਿਮ ਸਾਬਿਤ ਹੋਣ ਵਾਲਾ ਹੈ। ਸਪੇਸ ਥਰਸਟਰ ਦੀ ਮੱਦਦ ਸਦਕਾ ਰਾਕੇਟ ਦੀ ਰਫਤਾਰ ਤੇ ਦਿਸ਼ਾ ਨਿਯੰਤਰਣ ਕੀਤਾ ਜਾਂਦਾ ਹੈ ਤੇ ਨਿਊਜੀਲੈਂਡ ਦਾ ਪੁਲਾੜ ਦੀ ਦੁਨੀਆਂ ਵਿੱਚ ਇਹ ਅਹਿਮ ਕਦਮ ਮੰਨਿਆ ਜਾ ਰਿਹਾ ਹੈ।