ਆਕਲੈਂਡ (ਹਰਪ੍ਰੀਤ ਸਿੰਘ) - ਟੀਚਰਜ਼ ਡਿਸੀਪਲਨਰੀ ਟ੍ਰਿਿਬਊਨਲ ਵਿੱਚ ਇਸ ਵੇਲੇ ਇੱਕ ਅਜਿਹੇ ਕੇਸ ਦੀ ਸੁਣਵਾਈ ਹੋ ਰਹੀ ਹੈ, ਜਿਸ ਵਿੱਚ ਅਧਿਆਪਿਕਾ ਵਲੋਂ ਇੱਕ ਭਾਰਤੀ ਮੂਲ ਦੇ 11 ਸਾਲ ਦੇ ਬੱਚੇ ਨੂੰ ਬਿਨ੍ਹਾਂ ਵਜ੍ਹਾ ਗੁੱਸੇ ਹੁੰਦਿਆ ਉਸਨੂੰ ਇਹ ਸ਼ਬਦ ਕਹੇ ਕਿ ਆਪਣਾ ਭੱਦਾ ਭਾਰਤੀ ਚਿਹਰਾ ਮੇਰੇ ਤੋਂ ਦੂਰ ਰੱਖੋ, ਜਦਕਿ ਬੱਚਾ ਉਸ ਵੇਲੇ ਅਧਿਆਪਿਕਾ ਤੋਂ ਕੰਮ ਬਾਰੇ ਪੁੱਛ ਰਿਹਾ ਸੀ। ਇਸ ਬਾਰੇ ਸੁਣਵਾਈ ਚੱਲ ਰਹੀ ਹੈ ਅਤੇ ਇਸ ਅਧਿਆਪਿਕਾ 'ਤੇ ਹੋਰਾਂ ਛੋਟੀ ਉਮਰ ਦੇ ਬੱਚਿਆਂ ਸਾਹਮਣੇ ਗੈਂਗਵਾਰ ਅਤੇ ਪਰਿਵਾਰਿਕ ਮੈਂਬਰਾਂ ਦੇ ਕਤਲ ਕੀਤੇ ਜਾਣ ਬਾਰੇ ਗੱਲਾਂ ਕਰਨ ਦੀ ਵੀ ਸ਼ਿਕਾਇਤ ਟ੍ਰਿਿਬਊਨਲ ਨੂੰ ਕਰਵਾਈ ਗਈ ਹੈ। ਇਹ ਅਧਿਆਪਿਕਾ ਪਾਲਮਰਸਟਨ ਨਾਰਥ ਨਾਲ ਸਬੰਧਤ ਦੱਸੀ ਜਾ ਰਹੀ ਹੈ।