ਆਕਲੈਂਡ (ਹਰਪ੍ਰੀਤ ਸਿੰਘ) - ਮਾਓਰੀ ਭਾਸ਼ਾ ਨੂੰ ਹੋਰ ਹਰਮਨ ਪਿਆਰੀ ਬਨਾਉਣ ਲਈ ਅਤੇ 'ਟੀ ਵੀਕੀ ਟੀ ਰੀਓ ਮਾਓਰੀ' ਮੌਕੇ ਵਲੰਿਗਟਨ ਵਾਟਫਰੰਡ ਵਿਖੇ ਸਥਿਤ ਕਰਾਕਾ ਰੈਸਟੋਰੈਂਟ ਇੱਕ ਵਿਸ਼ੇਸ਼ ਡਿਸਕਾਉਂਟ ਆਫਰ ਚਲਾ ਰਿਹਾ ਹੈ, ਜੇ ਤੁਸੀਂ ਮਾਓਰੀ ਭਾਸ਼ਾ ਵਿੱਚ ਰੈਸਟੋਰੇਂਟ 'ਤੇ ਜਾਕੇ ਆਰਡਰ ਕਰਦੇ ਹੋ ਤਾਂ ਤੁਹਾਨੂੰ 10% ਡਿਸਕਾਉਂਟ ਮਿਲਦਾ ਹੈ। ਜੇਕਰ ਤੁਹਾਨੂੰ ਮਾਓਰੀ ਭਾਸ਼ਾ ਨਹੀਂ ਵੀ ਆਉਂਦੀ ਤਾਂ ਸਿਰਫ ਇਹ ਲਾਈਨ ਆਰਡਰ ਕਰਨ ਵੇਲੇ ਕਹਿ ਦਿਓ ਤੇ ਤੁਹਾਡਾ ਕੰਮ ਬਣ ਜਾਏਗਾ।
"Tēnā koa poroa te tekau paihēneti o te utu".