ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਵਲੰਿਗਟਨ ਵਿਖੇ ਸੁਪਰੀਮ ਸਿੱਖ ਸੁਸਾਇਟੀ ਤੋਂ ਸ. ਦਲਜੀਤ ਸਿੰਘ ਹੋਣਾ ਹੋਰ ਬਹੁ-ਗਿਣਤੀ ਭਾਈਚਾਰਿਆਂ ਨਾਲ ਰੱਲ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਮੈਲੀਜ਼ਾ ਲੀ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਇਮੀਗ੍ਰੇਸ਼ਨ, ਕ੍ਰਾਈਮ ਤੇ ਹਾਊਸਿੰਗ ਦੇ ਮੁੱਦਿਆਂ 'ਤੇ ਵਿਸਥਾਰ ਗੱਲਬਾਤ ਹੋਈ, ਜਿਸਦੇ ਨਜਦੀਕੀ ਭਵਿੱਖ ਵਿੱਚ ਸਾਰਥਕ ਨਤੀਜੇ ਨਿਕਲਣ ਦੀ ਪੂਰੀ ਆਸ ਪ੍ਰਗਟਾਈ ਜਾ ਰਹੀ ਹੈ।
ਸੁਪਰੀਮ ਸਿੱਖ ਸੁਸਾਇਟੀ ਤੋਂ ਦਲਜੀਤ ਸਿੰਘ ਅਤੇ ਬੁੱਧ ਧਰਮ ਦੇ ਲੀਡਰ ਰੋਬਰਟ ਹੰਟ ਵਲੋਂ ਸਾਂਝੇ ਰੂਪ ਵਿੱਚ ਇਮੀਗ੍ਰੇਸ਼ਨ ਦੇ ਮੁੱਦੇ ਜਿਸ ਵਿੱਚ ਪੈਰੇਂਟ ਵੀਜਾ ਪਾਲਸੀ, ਐਕਰੀਡੇਟਡ ਇਮਪਲਾਇਰ ਵਰਕ ਵੀਜਾ, ਇਮੀਗ੍ਰੇਸ਼ਨ ਫੀਸਾਂ ਦੇ ਵਾਧੇ, ਪ੍ਰੀਚਰ ਐਂਡ ਕਲਚਰਲ ਮੈਰਿਜ ਆਦਿ 'ਤੇ ਗੱਲਬਾਤ ਕੀਤੀ ਗਈ, ਜਦਕਿ ਅਬਦੁਰ, ਇਬਰਾਰ, ਪੋਲ, ਰਿਚਰਡ, ਮਨੀਸ਼ਾ, ਡੇਬੀ ਨੇ ਕ੍ਰਾਈਮ, ਜਸਟਿਸ ਤੇ ਹਾਊਸਿੰਗ ਜਿਹੇ ਅਹਿਮ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕੀਤੀ। ਵਲੰਿਗਟਨ ਤੋਂ ਸੁਖਪਾਲ ਸਿੰਘ ਵੀ ਦਲਜੀਤ ਸਿੰਘ ਹੋਣਾ ਨਾਲ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ।